ICP ਅਟਾਰੀ ਬਾਰਡਰ: ਨਸ਼ਾ ਸਮੱਗਲਰ ਅਫਗਾਨੀ ਟਰੱਕਾਂ ’ਚ ਫਿਰ ਤੋਂ ਹੈਰੋਇਨ ਦੀ ਵੱਡੀ ਪੇਖ ਭੇਜਣ ਦੀ ਫਿਰਾਕ ’ਚ
Thursday, Aug 18, 2022 - 01:04 PM (IST)
ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈ ਫਰੂਟਸ ਦੇ ਟਰੱਕ ਇਕ ਵਾਰ ਫਿਰ ਤੋਂ ਪਾਕਿਸਤਾਨੀ ਅਤੇ ਅਫਗਾਨ ਸਮੱਗਲਰਾਂ ਦੇ ਨਿਸ਼ਾਨੇ ’ਤੇ ਹਨ। ਇਸ ਤਰੀਕੇ ਨਾਲ ਅਫਗਾਨਿਸਤਾਨ ਦੇ ਟਰੱਕਾਂ ਦੇ ਹੇਠਲੇ ਹਿੱਸੇ ਵਿਚ ਲਗਾਤਾਰ ਦੋ ਵਾਰ ਇਹ ਅਪਮਾਨਜਨਕ ਪਾਊਡਰ ਲੁਕਾ ਕੇ ਫੜਿਆ ਗਿਆ ਹੈ, ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਾਕਿਸਤਾਨੀ ਸਮੱਗਲਰ ਕਸਟਮ ਵਿਭਾਗ ਦਾ ਇਮਤਿਹਾਨ ਲੈ ਕੇ ਆਪਣੇ ਇਰਾਦਿਆਂ ਨੂੰ ਪੂਰਾ ਕਰਨ ਲਈ ਕਿਸੇ ਕਮਜ਼ੋਰ ਕੜੀ ਦੀ ਤਲਾਸ਼ ਵਿਚ ਹਨ ਪਰ ਕਸਟਮ ਵਿਭਾਗ ਦੀ ਚੌਕਸੀ ਕਾਰਨ ਸਮੱਗਲਰਾਂ ਨੂੰ ਕੋਈ ਮੌਕਾ ਨਹੀਂ ਮਿਲ ਰਿਹਾ। ਅਜਿਹੇ ਵਿਚ ਆਈ. ਸੀ. ਪੀ. ਦੇ ਖ਼ਰਾਬ ਟਰੱਕ ਸਕੈਨਰ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਸਮੱਗਲਰਾਂ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਸਕੈਨਰ ਦਾ ਕਸਟਮ ਵਿਭਾਗ ਨੂੰ ਕੋਈ ਫ਼ਾਇਦਾ ਨਹੀਂ ਹੈ। ਸਮੱਗਲਰ ਕੋਈ ਅਜਿਹੀ ਕਮਜੋਰ ਕੜੀ ਭਾਲ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਹੈਰੋਇਨ ਜਾ ਕਿਸੇ ਹੋਰ ਸੰਵੇਦਨਸੀਲ ਵਸਤੂ ਦੀ ਖੇਪ ਭੇਜਣ ਵਿਚ ਕਾਮਯਾਬੀ ਮਿਲ ਸਕੇ।
ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ
ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਵਲੋਂ ਹੈਰੋਇਨ ਜਾਂ ਕੋਈ ਹੋਰ ਇਤਰਾਜ਼ਯੋਗ ਵਸਤੂ ਫੜਨਾ ਕੋਈ ਨਵਾਂ ਕੰਮ ਨਹੀਂ ਹੈ। ਇਸ ਤੋਂ ਪਹਿਲਾਂ ਵੀ 24 ਅਪ੍ਰੈਲ 2022 ਨੂੰ ਕਸਟਮ ਵਿਭਾਗ ਤੋਂ ਆਈ ਮੁਲੱਠੀ ਦੀ ਖੇਪ ਵਿਚੋਂ ਅਫਗਾਨਿਸਤਾਨ 102 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਸਮੱਗਲਰਾਂ ਨੇ ਹੈਰੋਇਨ ਨੂੰ ਬੈਗ ਵਿੱਚ ਇਸ ਤਰ੍ਹਾਂ ਲੁਕਾ ਕੇ ਰੱਖਿਆ ਹੋਇਆ ਸੀ ਕਿ ਇਸ ਦਾ ਆਸਾਨੀ ਨਾਲ ਪਤਾ ਨਹੀਂ ਲੱਗ ਸਕਿਆ ਪਰ ਕਸਟਮ ਵਿਭਾਗ ਦੇ ਤਜ਼ਰਬੇਕਾਰ ਅਧਿਕਾਰੀਆਂ ਨੇ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।
ਵਪਾਰੀ ਆਗੂ ਬੀ. ਕੇ. ਬਜਾਜ ਨੇ ਕਸਟਮ ਕਮਿਸ਼ਨਰ ਨੂੰ ਦੱਸੀਆਂ ਸਮੱਸਿਆਵਾਂ
ਜਿਸ ਦਿਨ ਕਸਟਮ ਵਿਭਾਗ ਨੇ ਆਈ. ਸੀ. ਪੀ. ਵਿਖੇ ਅਫਗਾਨੀ ਟਰੱਕ ਵਿਚੋਂ 350 ਗ੍ਰਾਮ ਪਾਊਡਰ ਬਰਾਮਦ ਕੀਤਾ ਸੀ। ਉਸੇ ਦਿਨ ਬੁੱਧਵਾਰ ਸਵੇਰੇ ਕਮਿਸ਼ਨਰ ਕਸਟਮ ਰਾਹੁਲ ਨਾਂਗਰੇ ਅਤੇ ਸੰਯੁਕਤ ਕਮਿਸ਼ਨਰ ਜੋਗਿੰਦਰ ਸਿੰਘ ਨੇ ਕਸਟਮ ਦਾ ਦੌਰਾ ਕੀਤਾ। ਇਸੇ ਦਿਨ ਹਾਊਸ ਵਿਚ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇੰਡੋ ਫੌਰਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਬੀ. ਕੇ. ਬਜਾਜ ਦੀ ਅਗਵਾਈ ਵਿਚ ਵਪਾਰੀਆਂ ਦੇ ਇੱਕ ਵਫਦ ਨੇ ਆਪਣੀਆਂ ਸਮੱਸਿਆਵਾਂ ਪੇਸ ਕੀਤੀਆਂ। ਇਸ ਮੀਟਿੰਗ ਵਿੱਚ ਖਰਾਬ ਟਰੱਕ ਸਕੈਨਰਾਂ ਦਾ ਮੁੱਦਾ ਉਠਾਇਆ ਗਿਆ ਅਤੇ ਬੀ. ਕੇ. ਬਜਾਜ ਨੇ ਮੰਗ ਕੀਤੀ ਹੈ ਕਿ ਵਪਾਰੀਆਂ ਨੂੰ ਅਫਗਾਨਿਸਤਾਨ ਤੋਂ ਮਾਲ ਮੰਗਵਾਉਣ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਕਮਿਸ਼ਨਰ ਰਾਹੁਲ ਨਾਂਗਰੇ ਨੇ ਵਪਾਰੀਆਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਵਪਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਨੌਜਵਾਨ (ਤਸਵੀਰਾਂ)
ਪੁਲਵਾਮਾ ਹਮਲੇ ਤੋਂ ਬਾਅਦ ਬੰਦ ਹੋ ਗਿਆ ਸੀ ਪਾਕਿ ਤੋਂ ਆਯਾਤ-ਨਿਰਯਾਤ
ਅਟਾਰੀ ਬਾਰਡਰ ਤੋਂ ਅਫਗਾਨਿਸਤਾਨ ਦੇ ਮੁਕਾਬਲੇ ਪਾਕਿਸਤਾਨ ਤੋਂ ਵੱਡੀ ਮਾਤਰਾ ਵਿਚ ਦਰਾਮਦ ਹੁੰਦੀ ਸੀ। ਪੁਲਵਾਮਾ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਪਾਕਿਸਤਾਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 200 ਫੀਸਦੀ ਡਿਊਟੀ ਲਗਾ ਦਿੱਤੀ ਹੈ, ਜਿਸ ਨਾਲ ਪਾਕਿਸਤਾਨ ਤੋਂ ਦਰਾਮਦ ਪੂਰੀ ਤਰ੍ਹਾਂ ਬੰਦ ਹੋ ਗਈ ਅਤੇ ਬਰਾਮਦ ਵੀ ਬੰਦ ਹੋ ਗਈ। ਪਾਕਿਸਤਾਨ ਤੋਂ ਆਯਾਤ-ਨਿਰਯਾਤ ਬੰਦ ਹੋਣ ਤੋਂ ਬਾਅਦ ਆਈ. ਸੀ. ਪੀ. ’ਤੇ ਕੰਮ ਕਰਦੇ 25 ਹਜ਼ਾਰੀ ਕੁਲੀ ਅਤੇ ਲੇਬਰ ਬੇਰੋਜ਼ਗਾਰ ਹੋ ਗਏ ਹਨ ਅਤੇ ਵਪਾਰੀ ਵੀ ਮੰਗ ਕਰ ਰਹੇ ਹਨ ਕਿ ਪਾਕਿਸਤਾਨ ਨਾਲ ਆਯਾਤ-ਨਿਰਯਾਤ ਦੁਬਾਰਾ ਸ਼ੁਰੂ ਕੀਤਾ ਜਾਵੇ।
532 ਕਿਲੋ ਹੈਰੋਇਨ ਫੜੀ ਜਾਣ ਤੋਂ ਬਾਅਦ ਵੀ ਫੈਲੀ ਸੀ ਸਨਸਨੀ
29 ਜੂਨ 2019 ਨੂੰ ਪਾਕਿਸਤਾਨ ਤੋਂ ਦਰਾਮਦ ਕੀਤੀ ਗਈ ਲੂਣ ਦੀ ਖੇਪ ਵਿਚੋਂ 532 ਕਿਲੋ ਹੈਰੋਇਨ ਅਤੇ 50 ਮਿਕਸਡ ਨਸ਼ੀਲੇ ਪਦਾਰਥ ਫੜੇ ਗਏ ਸਨ। ਇਸ ਕਾਰਨ ਸਨਸਨੀ ਫੈਲ ਗਈ, ਕਿਉਂਕਿ ਹੈਰੋਇਨ ਦੀ ਇਹ ਖੇਪ ਉਸ ਸਮੇਂ ਲੈਂਡ ਰੂਟ ਵਿਚ ਫੜੀ ਜਾਣ ਵਾਲੇ ਖੇਪਾਂ ਵਿਚ ਸਭ ਤੋਂ ਵੱਡੀ ਖੇਪ ਸੀ, ਜਿਸ ਤੋਂ ਬਾਅਦ ਪਾਕਿਸਤਾਨ ਤੋਂ ਦਰਾਮਦ ਪੂਰੀ ਤਰ੍ਹਾਂ ਬੰਦ ਹੋ ਗਈ ਸੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਡਰਾਈਫਰੂਟਸ ਅਤੇ ਹੋਰ ਵਸਤੂਆਂ ਦੀ ਦਰਾਮਦ ਕਰਨ ਵਾਲੇ ਵਪਾਰੀਆਂ ਨੂੰ ਕਸਟਮ ਵਿਭਾਗ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਕਮਿਸ਼ਨਰ ਕਸਟਮ ਰਾਹੁਲ ਨਾਗਰੇ ਅਤੇ ਜੁਆਇੰਟ ਕਮਿਸ਼ਨਰ ਜੋਗਿੰਦਰ ਸਿੰਘ ਵਪਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਦਰਾਮਦ ਮਾਲ ਦੀ 100 ਫੀਸਦੀ ਚੈਕਿੰਗ ਕੀਤੀ ਜਾ ਰਹੀ ਹੈ।
ਬੀ. ਕੇ. ਬਜਾਜ (ਪ੍ਰਧਾਨ ਇੰਡੋ ਫੌਰਨ ਚੈਂਬਰ ਆਫ ਕਾਮਰਸ)
ਪਾਕਿਸਤਾਨ ਨਾਲ ਦਰਾਮਦ-ਨਿਰਯਾਤ ਪਹਿਲਾਂ ਬੰਦ ਹੋ ਚੁੱਕੀ ਹੈ, ਹੁਣ ਪਾਕਿਸਤਾਨੀ ਸਮੱਗਲਰ ਅਫਗਾਨਿਸਤਾਨ ਤੋਂ ਦਰਾਮਦ ਹੋਣ ਵਾਲੇ ਸਾਮਾਨ ਨੂੰ ਨਿਸ਼ਾਨਾ ਬਣਾ ਕੇ ਕਾਰੋਬਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ ਪਰ ਕਸਟਮ ਵਿਭਾਗ ਕਿਸੇ ਵੀ ਸਾਜਿਸ਼ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਚੌਕਸ ਅਤੇ ਸਮਰੱਥ ਹੈ।
ਅਨਿਲ ਮਹਿਰਾ (ਪ੍ਰਧਾਨ ਦਿ ਫੈੱਡਰੇਸ਼ਨ ਆਫ ਕਰਿਆਨਾ ਐਂਡ ਡਰਾਈਫਰੂਟ ਐਸੋਸੀਏਸ਼ਨ)
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ