ICP ਅਟਾਰੀ ਬਾਰਡਰ ’ਤੇ ਫਸਿਆ ਕਰੋੜਾਂ ਦਾ ਡਰਾਈਫਰੂਟ, ਵਪਾਰੀਆਂ ਨੇ ਖੇਤੀਬਾੜੀ ਮੰਤਰੀ ਨੂੰ ਸੁਣਾਇਆ ਦੁਖੜਾ
Wednesday, Dec 15, 2021 - 02:29 PM (IST)
ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਲਾਂਟ ਕੋਰਨਟੀਨ ਵਿਭਾਗ ਵੱਲੋਂ ਪਾਏ ਗਏ ਅੜਿੱਕੇ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਅਫਗਾਨੀ ਡਰਾਈਫਰੂਟ ਦਾ ਆਯਾਤ ਕਰਨ ਵਾਲੇ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਾਂ ਕੋਰਨਟੀਨ ਵਿਭਾਗ ਡਰਾਈਫਰੂਟ ਨੂੰ ਕਲੀਅਰ ਨਹੀਂ ਕਰ ਰਿਹਾ ਹੈ, ਉਪਰੋਂ ਵਪਾਰੀਆਂ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਡੈਮਰੇਜ ਪੈ ਰਿਹਾ ਹੈ। ਇਸ ਸਬੰਧ ’ਚ ਦਿ ਫੈੱਡਰੇਸ਼ਨ ਆਫ ਕਰਿਆਨਾ ਐਂਡ ਡਰਾਈਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਲ ਇੰਡੀਆ ਡਰਾਈਡੇਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਮਹਿਰਾ ਅਤੇ ਜਸਪਾਲ ਸਿੰਘ ਦੇ ਵਫ਼ਦ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਅਪੀਲ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਵਪਾਰੀਆਂ ਨੇ ਦੱਸਿਆ ਕਿ ਕਿਵੇਂ ਪਲਾਂਟ ਕੋਰਨਟੀਨ ਵਿਭਾਗ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਅਤੇ ਕਰੋੜਾਂ ਰੁਪਏ ਦਾ ਡਰਾਈਫਰੂਟ ਰੋਕ ਕੇ ਬੈਠਾ ਹੋਇਆ ਹੈ। ਇਸ ਨਾਲ ਉਨ੍ਹਾਂ ਦਾ ਮਾਲ ਤਾਂ ਡੰਪ ਪਿਆ ਹੀ ਹੈ, ਉਥੇ ਹੀ ਹਰ ਰੋਜ਼ ਡੈਮਰੇਜ (ਗੋਦਾਮਾਂ ’ਚ ਪਏ ਮਾਲ ’ਤੇ ਜੁਰਮਾਨਾ) ਵੀ ਪੈ ਰਿਹਾ ਹੈ। ਮਹਿਰਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਰਾਹੀਂ ਮੰਤਰੀ ਤੋਮਰ ਨੇ ਵਪਾਰੀਆਂ ਦੀ ਸਾਰੀ ਪੀੜ ਗੰਭੀਰਤਾ ਨਾਲ ਸੁਣੀ ਹੈ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਮਹੀਨਿਆਂ ਬਾਅਦ ਸ਼ੁਰੂ ਹੋਈ ਆਈ. ਸੀ. ਪੀ. ’ਤੇ ਟਰੱਕਾਂ ਦਾ ਆਵਾਜਾਈ
ਅਟਾਰੀ ਬਾਰਡਰ ’ਤੇ ਹੋਣ ਵਾਲੇ ਆਯਾਤ-ਨਿਰਯਾਤ ਅਤੇ ਟਰੱਕਾਂ ਦੀ ਆਵਾਜਾਈ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਕਈ ਮਹੀਨਿਆਂ ਦੇ ਇੰਤਜ਼ਾਰ ਦੇ ਬਾਅਦ ਅਟਾਰੀ ਬਾਰਡਰ ’ਤੇ ਟਰੱਕਾਂ ਦਾ ਆਵਾਜਾਈ ਸ਼ੁਰੂ ਹੋ ਗਈ ਹੈ। ਪਾਕਿ ਨਾਲ ਕਾਰੋਬਾਰ ਬੰਦ ਹੋਣ ਦੇ ਬਾਅਦ ਅਫਗਾਨਿਸਤਾਨ ਤੋਂ ਸਰਦੀ ਦੇ ਦਿਨਾਂ ’ਚ ਟਰੱਕ ਆਉਂਦੇ ਹਨ। ਇਸ ’ਚ ਡਰਾਈਫਰੂਟ ਲੱਦਿਆ ਹੁੰਦਾ ਹੈ ਪਰ ਪਲਾਂਟ ਕੋਰਨਟੀਨ ਵਿਭਾਗ ਨੇ ਇਸ ’ਚ ਵੀ ਅੜਿੱਕਾ ਪਾ ਰੱਖਿਆ ਹੈ, ਜਿਸ ਨਾਲ ਕਰੋੜਾਂ ਰੁਪਏ ਦਾ ਡਰਾਈਫਰੂਟ ਆਈ.ਸੀ.ਪੀ. ’ਤੇ ਫਸ ਗਿਆ ਹੈ ਅਤੇ ਉਸ ਨੂੰ ਕਲੀਅਰੈਂਸ ਨਹੀਂ ਮਿਲ ਰਹੀ। ਪਲਾਂਟ ਕੋਰਨਟੀਨ ਵਿਭਾਗ ਦਾ ਨਿਯਮ ਹੈ ਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈਫਰੂਟ ਨੂੰ ਮਿਥਾਇਲ ਪ੍ਰੋਮਾਇਡ ਕੈਮੀਕਲ ਤੋਂ ਸਪ੍ਰੇਅ ਕੀਤਾ ਜਾਵੇ ਤਾਂ ਕਿ ਡਰਾਈਫਰੂਟ ’ਚ ਜੇਕਰ ਕਿਸੇ ਤਰ੍ਹਾਂ ਦਾ ਕੀੜਾ ਵਗੈਰਾ ਹੋਵੇ ਤਾਂ ਖਤਮ ਹੋ ਜਾਵੇ ਪਰ ਅਫਗਾਨਿਸਤਾਨ ਦੀ ਸਰਕਾਰ ਇਸ ਕੈਮੀਕਲ ਦਾ ਪ੍ਰਯੋਗ ਨਹੀਂ ਕਰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਹੁਣ ਸੁਖਜਿੰਦਰ ਰੰਧਾਵਾ, ਲਾਏ ਵੱਡੇ ਇਲਜ਼ਾਮ
ਭਾਰਤ ਸਰਕਾਰ ਨੇ ਦਿੱਤੀ ਸੀ 31 ਅਕਤੂਬਰ ਤੱਕ ਦੀ ਛੂਟ :
ਮਿਥਾਇਲ ਕੈਮੀਕਲ ਦੇ ਸਪ੍ਰੇਅ ਦੇ ਬਿਨਾਂ ਉਕਤ ਅਟਾਰੀ ’ਤੇ ਆਉਣ ਵਾਲੇ ਅਫਗਾਨੀ ਡਰਾਈਫਰੂਟ ਦੀ ਕਲੀਅਰੈਂਸ ਲਈ ਭਾਰਤ ਸਰਕਾਰ ਨੇ 31 ਅਕਤੂਬਰ ਤੱਕ ਦੀ ਛੂਟ ਦੇ ਰੱਖੀ ਸੀ, ਜੋ ਖ਼ਤਮ ਹੋ ਚੁੱਕੀ ਹੈ। ਅਫਗਾਨਿਸਤਾਨ ਨਾਲ ਦੋਸਤਾਨਾ ਸਬੰਧ ਕਾਇਮ ਰੱਖਣ ਲਈ ਸਰਕਾਰ ਵਲੋਂ ਤਿੰਨ-ਤਿੰਨ ਮਹੀਨੇ ਦੇ ਬਾਅਦ ਇਹ ਛੂਟ ਵਧਾਈ ਜਾ ਰਹੀ ਸੀ ਪਰ ਇਸ ਵਾਰ ਇਹ ਛੂਟ ਨਹੀਂ ਵਧਾਈ ਗਈ ਹੈ, ਜਿਸਦੇ ਨਾਲ ਆਈ. ਸੀ. ਪੀ. ’ਤੇ ਡਰਾਈਫਰੂਟ ਨੂੰ ਕਲੀਅਰੈਂਸ ਨਹੀਂ ਮਿਲ ਰਹੀ ਹੈ।
ਡੈਮਰੇਜ ਚਾਰਜ ਲਗਾਉਣਾ ਵੀ ਗਲਤ :
ਆਈ. ਸੀ. ਪੀ. ’ਤੇ ਅਟਾਰੀ ਬਾਰਡਰ ਅਫਗਾਨਿਸਤਾਨ ਤੋਂ ਆਏ ਡਰਾਈਫਰੂਟ ਨੂੰ ਪਿਛਲੇ ਦੋ ਮਹੀਨਿਆਂ ਤੋਂ ਕਲੀਅਰੈਂਸ ਨਹੀਂ ਮਿਲੀ ਹੈ, ਜਿਸ ਨਾਲ ਡੰਪ ਪਏ ਡਰਾਈਫਰੂਟ ’ਤੇ ਡਰਾਈਫਰੂਟ ਆਯਾਤਾਂ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਡੈਮਰੇਜ ਚਾਰਜ ਲੱਗ ਰਿਹਾ ਹੈ। ਵਪਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਇਸ ’ਚ ਵਪਾਰੀਆਂ ਦੀ ਕੋਈ ਗਲਤੀ ਨਹੀਂ ਹੈ ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਅਮਰੀਕਾ ਨੇ ਵੀ ਲਗਾ ਰੱਖੀ ਹੈ ਮਿਥਾਇਲ ਪ੍ਰੋਮਾਇਡ ’ਤੇ ਰੋਕ :
ਮਿਥਾਇਲ ਪ੍ਰੋਮਾਇਡ ਦਾ ਡਰਾਈਫਰੂਟ ’ਤੇ ਸਪ੍ਰੇਅ ਕਰਨਾ ਖ਼ਤਰਨਾਕ ਹੈ ਕਈ ਦੇਸ਼ਾਂ ’ਚ ਇੱਥੋਂ ਤੱਕ ਦੀ ਅਮਰੀਕਾ ’ਚ ਵੀ ਇਸ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਭਾਰਤ ਸਰਕਾਰ ਅਫਗਾਨੀ ਡਰਾਈਫਰੂਟ ’ਤੇ ਇਸ ਕੈਮੀਕਲ ਦਾ ਪ੍ਰਯੋਗ ਕਰਨ ਲਈ ਅਫਗਾਨੀ ਸਰਕਾਰ ਨੂੰ ਮਜਬੂਰ ਕਰ ਰਹੀ ਹੈ, ਜਿਸ ਨਾਲ ਵਪਾਰੀਆਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਜੇਕਰ ਅਮਰੀਕਾ ਅਤੇ ਹੋਰ ਦੇਸ਼ ਇਸ ਕੈਮੀਕਲ ’ਤੇ ਪਾਬੰਦੀ ਲਗਾ ਚੁੱਕੇ ਹਨ ਤਾਂ ਭਾਰਤ ਸਰਕਾਰ ਇਸਦਾ ਪ੍ਰਯੋਗ ਕਿਉਂ ਕਰ ਰਹੀ ਹੈ ਇਹ ਵੀ ਇਕ ਵੱਡਾ ਸਵਾਲ ਬਣਿਆ ਹੋਇਆ ਹੈ ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ