ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)
Thursday, Oct 08, 2020 - 06:27 PM (IST)
ਜਲੰਧਰ (ਬਿਊਰੋ) - ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵਲੋਂ ਸਤੰਬਰ ਮਹੀਨੇ 'ਚ ਪੰਜਾਬ ਦਾ ਦੂਜਾ ਸਰਵੇ ਕੀਤਾ ਗਿਆ ਹੈ। ਇਸ ਸਰਵੇ ਮੁਤਾਬਕ ਪੰਜਾਬ 'ਚ ਨੌਂ ਬੰਦਿਆਂ ਵਿਚੋਂ ਇੱਕ ਬੰਦਾ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ICMR ਵਲੋਂ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਦੇ 1598 ਲੋਕਾਂ ਦਾ ਸੈਂਪਲ ਲਿਆ ਗਿਆ ਸੀ। ਲੋਕਾਂ ਦੇ ਲਏ ਗਏ ਇਨ੍ਹਾਂ ਸੈਂਪਲਾਂ ’ਚੋਂ 180 ਵਿਅਕਤੀ ਕੋਰੋਨਾ ਪੀੜਤ ਪਾਏ ਗਏ ਹਨ।
ਪੜ੍ਹੋ ਇਹ ਵੀ ਖਬਰ - ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ, ਜਾਣੋ ਕੀ ਹੈ ਕਹਾਣੀ (ਵੀਡੀਓ)
ਰਿਪੋਰਟ ਮੁਤਾਬਕ ਗੁਰਦਾਸਪੁਰ ਜ਼ਿਲੇ ’ਚੋਂ 400 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 33 ਸੈਂਪਲ ਕੋਰੋਨਾ ਪੀੜਤ ਸਨ। ਇਸ ਤੋਂ ਇਲਾਵਾ ਪਟਿਆਲਾ ਜ਼ਿਲੇ ’ਚੋਂ ਲਏ ਗਏ 399 ਸੈਂਪਲਾਂ ਵਿੱਚੋਂ 33 ਪੀੜਤ, ਜਲੰਧਰ ਦੇ 400 ਸੈਂਪਲਸ ਵਿੱਚੋਂ 39 ਪੀੜਤ ਅਤੇ ਲੁਧਿਆਣਾ ਜ਼ਿਲੇ 'ਚ ਸਭ ਤੋਂ ਵਧੇਰੇ 399 ’ਚੋਂ 75 ਸੈਂਪਲ ਕੋਰੋਨਾ ਪੀੜਤ ਪਾਏ ਗਏ ਹਨ। ਯਾਨੀ ਲੁਧਿਆਣਾ ਜ਼ਿਲੇ 'ਚ ਕੋਰੋਨਾ ਪੀੜਤਾਂ ਦੀ ਦਰ ਸਭ ਤੋਂ ਜ਼ਿਆਦਾ 18.79% ਦਰਜ ਕੀਤੀ ਗਈ ਹੈ। ਹਾਲਾਂਕਿ ਸਤੰਬਰ ਮਹੀਨੇ 'ਚ ਲਏ ਗਏ ਸੈਂਪਲ ਮੁਤਾਬਕ ਪੀੜਤਾਂ ਦੀ ਦਰ ਅਗਸਤ ਮਹੀਨੇ ਘੱਟ ਪਾਈ ਗਈ ਹੈ।
ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
ਪੰਜਾਬ ਦੀ ਕੰਟੈਨਮੈਂਟ ਜ਼ੋਨ 'ਚ ਰਹਿਣ ਵਾਲੀ ਲਗਭਗ 27 ਫ਼ੀਸਦ ਅਬਾਦੀ 'ਚ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਐਂਟੀਬਾਡੀ ਪੈਦਾ ਹੋ ਗਏ। ਹਾਲਾਂਕਿ ਕੋਵਿਡ ਦੇ ਕੇਸਾਂ 'ਚ ਕਮੀ ਆ ਰਹੀ ਹੈ ਪਰ ਅਜੇ ਵੀ ਵੱਡੀ ਅਬਾਦੀ ਨੂੰ ਇਸ ਦਾ ਖਤਰਾ ਹੈ। ਇਸ ਲਈ ਸਰਕਾਰ ਵਲੋਂ ਹਰ ਕਦਮ ਸੋਚ ਸਮਝਕੇ ਉਠਾਉਣਾ ਬੇਹੱਦ ਜ਼ਰੂਰੀ ਹੈ ਫਿਰ ਭਾਵੇਂ ਉਸ 'ਚ ਸਕੂਲਾਂ ਨੂੰ ਮੁੜ ਤੋਂ ਖੋਲ੍ਹਣਾ ਹੀ ਸ਼ਾਮਲ ਕਿਉਂ ਨਾ ਹੋਵੇ ? ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ, ਜਾਣੋ ਕਿਉਂ (ਵੀਡੀਓ)
ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’