ਪੰਜਾਬ ਸਰਕਾਰ ਵੱਲੋਂ 7 IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ RTO

Friday, Mar 15, 2024 - 02:14 PM (IST)

ਪੰਜਾਬ ਸਰਕਾਰ ਵੱਲੋਂ 7 IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ RTO

ਜਲੰਧਰ (ਜਸਪ੍ਰੀਤ): ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 7 IAS ਤੇ PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਜਲੰਧਰ ਨੂੰ ਨਵਾਂ RTO ਵੀ ਮਿੱਲ ਗਿਆ ਹੈ। PCS ਅਫ਼ਸਰ ਅਮਨਪ੍ਰੀਤ ਸਿੰਘ ਨੂੰ ਅਦਿੱਤਿਆ ਗੁਪਤਾ ਦੀ ਜਗ੍ਹਾ ਜਲੰਧਰ ਦਾ ਰੀਜਨਲ ਟ੍ਰਾਂਸਪੋਰਟ ਅਫ਼ਸਰ ਨਿਯੁਕਤ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਮੋਬਾਈਲ ਲਈ ਪਾਗਲਪਨ ਦੀ ਹੱਦ! Toilet 'ਚ ਡਿੱਗਿਆ ਫ਼ੋਨ ਤਾਂ ਨੌਜਵਾਨ ਨੇ ਖਾ ਲਿਆ ਜ਼ਹਿਰ (ਵੀਡੀਓ)

PunjabKesari

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ IAS ਅਫ਼ਸਰ ਕੰਵਲਪ੍ਰੀਤ ਬਰਾੜ ਨੂੰ ਅਪਨੀਤ ਰਿਆਤ ਦੀ ਜਗ੍ਹਾ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੀਫ਼ ਐਡਮੀਨਿਸਟ੍ਰੇਟਰ, ਅਪਨੀਤ ਰਿਆਤ ਨੂੰ ਉਪਕਾਰ ਸਿੰਘ ਦੀ ਜਗ੍ਹਾ ਵਿਸ਼ੇਸ਼ ਸਕੱਤਰ (P) ਅਤੇ ਉਪਕਾਰ ਸਿੰਘ ਨੂੰ ਵਿਸ਼ੇਸ਼ ਸਕੱਤਰ (ਮਾਲੀਆ ਅਤੇ ਪੁਨਰਵਾਸ) ਨਿਯੁਕਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - Breaking: ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, 'ਆਪ' 'ਚ ਸ਼ਾਮਲ ਹੋਣ ਜਾ ਰਿਹਾ ਇਕ ਹੋਰ ਵਿਧਾਇਕ (ਵੀਡੀਓ)

PunjabKesari

ਇਸੇ ਤਰ੍ਹਾਂ PCS ਅਫ਼ਸਰਾਂ ਅਮਰਿੰਦਰ ਸਿੰਘ ਮੱਲ੍ਹੀ ਨੂੰ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅਰਸ਼ਦੀਪ ਸਿੰਘ ਲੁਬਾਣਾ ਨੂੰ RTO ਅੰਮ੍ਰਿਤਸਰ, ਅਮਨਪ੍ਰੀਤ ਸਿੰਘ ਨੂੰ RTO ਜਲੰਧਰ ਅਤੇ ਉਪਿੰਦਰਜੀਤ ਕੌਰ ਬਰਾੜ ਨੂੰ ਅਸਿਸਟੈਂਟ ਕਮਿਸ਼ਨਰ (ਜਨਰਲ) ਸੰਗਰੂਰ ਨਿਯੁਕਤ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News