ਵੱਡੀ ਖ਼ਬਰ : ਭ੍ਰਿਸ਼ਟਾਚਾਰ ਦੇ ਦੋਸ਼ ’ਚ IAS ਅਧਿਕਾਰੀ ਸਾਥੀ ਸਣੇ ਗ੍ਰਿਫ਼ਤਾਰ

Tuesday, Jun 21, 2022 - 01:32 AM (IST)

ਵੱਡੀ ਖ਼ਬਰ : ਭ੍ਰਿਸ਼ਟਾਚਾਰ ਦੇ ਦੋਸ਼ ’ਚ IAS ਅਧਿਕਾਰੀ ਸਾਥੀ ਸਣੇ ਗ੍ਰਿਫ਼ਤਾਰ

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਦੌਰਾਨ ਆਈ.ਏ.ਐੱਸ. ਅਧਿਕਾਰੀ ਸੰਜੇ ਪੋਪਲੀ ਤੇ ਉਸ ਦੇ ਸਾਥੀ ਅੰਡਰ-ਸੈਕਟਰੀ ਸੰਜੀਵ ਵਤਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਇਹ ਗ੍ਰਿਫ਼ਤਾਰੀ ਸੀਵਰੇਜ ਬੋਰਡ 'ਚ ਪੋਪਲੀ ਦੀ ਤਾਇਨਾਤੀ ਦੌਰਾਨ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਸਬੰਧਿਤ ਹੈ।

ਖ਼ਬਰ ਇਹ ਵੀ : ਫੜੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ, ਉਥੇ ਛੁੱਟੀਆਂ ਦੌਰਾਨ ਕੱਲ੍ਹ ਖੁੱਲ੍ਹਣਗੇ ਸਕੂਲ, ਪੜ੍ਹੋ TOP 10

ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਦੇਰ ਸ਼ਾਮ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੰਜੇ ਪੋਪਲੀ ਜੋ ਕਿ ਮੌਜੂਦਾ ਸਮੇਂ ਪੰਜਾਬ ਦੇ ਪੈਨਸ਼ਨ ਵਿਭਾਗ 'ਚ ਆਈ.ਏ.ਐੱਸ. ਅਧਿਕਾਰੀ ਵਜੋਂ ਤਾਇਨਾਤ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨਾਲ ਉਨ੍ਹਾਂ ਦੇ ਅੰਡਰ-ਸੈਕਟਰੀ ਸੰਜੀਵ ਵਤਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ’ਤੇ ਸੀਵਰੇਜ ਬੋਰਡ ਦੇ ਠੇਕੇਦਾਰ ਸੰਜੇ ਕੁਮਾਰ ’ਤੇ ਨਵਾਂਸ਼ਹਿਰ ਦੇ ਸੀਵਰੇਜ ਦੇ ਕੰਮ ਲਈ 7 ਕਰੋੜ ਰੁਪਏ ਦੇ ਠੇਕੇ ਦੇ ਬਦਲੇ ਇਕ ਫ਼ੀਸਦੀ ਕਮਿਸ਼ਨ ਮੰਗਣ ਦਾ ਦੋਸ਼ ਹੈ। ਸੰਜੇ ਕੁਮਾਰ ਅਨੁਸਾਰ ਜਨਵਰੀ 2022 ਦੌਰਾਨ ਉਸ ਨੂੰ ਕੰਮ ਦਾ ਟੈਂਡਰ ਅਲਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਇਕ ਫ਼ੀਸਦੀ ਕਮਿਸ਼ਨ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਸਾਢੇ 3 ਲੱਖ ਰੁਪਏ ਦੀ ਰਕਮ ਅਦਾ ਕਰ ਦਿੱਤੀ ਸੀ, ਜਦਕਿ ਸਾਢੇ 3 ਲੱਖ ਰੁਪਏ ਦੇਣ ਲਈ ਕੁਝ ਸਮਾਂ ਮੰਗਿਆ ਸੀ।

ਇਹ ਵੀ ਪੜ੍ਹੋ : 20 ਬਿੱਲੀਆਂ ਨੇ ਮਿਲ ਕੇ ਖਾ ਲਿਆ ਮਾਲਕਣ ਦਾ ਅੱਧਾ ਸਰੀਰ, 2 ਹਫ਼ਤੇ ਇਸੇ ਤਰ੍ਹਾਂ ਭਰਦੀਆਂ ਰਹੀਆਂ ਪੇਟ

ਇਸੇ ਦੌਰਾਨ ਪੰਜਾਬ ਸਰਕਾਰ ਨੇ ਸੀਵਰੇਜ ਬੋਰਡ ਤੋਂ ਸੰਜੇ ਪੋਪਲੀ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਪੈਨਸ਼ਨ ਵਿਭਾਗ 'ਚ ਤਾਇਨਾਤ ਕਰ ਦਿੱਤਾ ਹੈ। ਠੇਕੇਦਾਰ ਸੰਜੇ ਕੁਮਾਰ ਅਨੁਸਾਰ ਉਸ ਤੋਂ ਬਾਅਦ ਵੀ ਉਸ ’ਤੇ ਪੈਸੇ ਦੇਣ ਲਈ ਦਬਾਅ ਪਾਇਆ ਗਿਆ ਅਤੇ ਧਮਕੀ ਦਿੱਤੀ ਗਈ ਕਿ ਉਸ ਦੇ ਕੰਮ ਵਿੱਚ ਕਮੀਆਂ ਦਾ ਪਤਾ ਲੱਗਣ ’ਤੇ ਅਦਾਇਗੀ ਬੰਦ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਹਾਈ ਕੋਰਟਾਂ ਦੇ ਮੁੱਖ ਜੱਜਾਂ ਦੀ ਹੋਈ ਨਿਯੁਕਤੀ, ਹੁਣ ਜੱਜਾਂ ਦੇ ਖਾਲੀ ਅਹੁਦੇ ਵੀ ਭਰੇ ਜਾਣ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News