ਸਾਧਾਰਨ ਦੁਕਾਨਦਾਰ ਦੀ ਧੀ ਨੇ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਚਮਕਾਇਆ ਮਾਪਿਆਂ ਦਾ ਨਾਂ

08/07/2020 6:09:01 PM

ਫਰੀਦਕੋਟ (ਜਗਤਾਰ)— ਜੈਤੋ ਮੰਡੀ ਦੇ ਇਕ ਸਾਧਾਰਨ ਦੁਕਾਨਦਾਰ ਦੀ ਲੜਕੀ ਨੇ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਜੈਤੋ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਦੇ ਨਾਲ ਸਰਕਾਰੀ ਕਾਲਜ ਦਾ ਨਾਂ ਵੀ ਚਮਕਾਇਆ ਹੈ। ਇਕ ਪਾਸੇ ਜਿੱਥੇ ਧੀ ਦੀ ਕਾਮਯਾਬੀ 'ਤੇ ਪਰਿਵਾਰ ਨੂੰ ਉਥੇ ਹੀ ਕਾਲਜ ਦੇ ਸਟਾਫ ਵੱਲੋਂ ਵੀ ਆਪਣੀ ਵਿਦਿਅਰਥਣ ਦੀ ਇਸ ਉਪਲੱਬਧੀ 'ਤੇ ਖੁਸ਼ੀ ਪ੍ਰਗਟਾਈ ਹੈ।

ਦੱਸਣਯੋਗ ਹੈ ਕਿ ਫਰੀਦਕੋਟ ਜ਼ਿਲ੍ਹੇ ਦੀ ਜੈਤੋ ਮੰਡੀ ਦੀ ਇਕ ਸਾਧਾਰਨ ਦੁਕਾਨਦਾਰ ਦੀ ਲੜਕੀ ਆਸ਼ਿਮਾ ਗਰਗ ਨੇ ਹਾਲ ਹੀ 'ਚ ਯੂ. ਪੀ. ਐੱਸ. ਸੀ. ਦੇ ਆਏ ਨਤੀਜਿਆਂ 'ਚ ਆਈ. ਏ. ਐੱਸ. ਦੀ ਪ੍ਰੀਖਿਆ 'ਚ 709ਵਾਂ ਰੈਂਕ ਹਾਸਲ ਕਰਕੇ ਸ਼ਹਿਰ ਦੀ ਪਹਿਲੀ ਆਈ. ਏ. ਐੱਸ. ਹੋਣ ਦਾ ਮਾਣ ਲਿਆ ਹੈ। ਆਸ਼ਿਮਾ ਨੇ ਆਪਣੀ ਇਸ ਉਪਲੱਬਧੀ ਦਾ ਸਿਹਰਾ ਪਰਿਵਾਰ ਨੂੰ ਦਿੱਤਾ। ਉਸ ਨੇ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੀ ਹੈ, ਆਪਣੀ ਮਿਹਨਤ ਸਦਕਾ ਅਤੇ ਪਰਿਵਾਰ ਦੀ ਸਪੋਰਟ ਨਾਲ ਪਹੁੰਚੀ ਹੈ।

PunjabKesari

ਇਸ ਮੌਕੇ ਗੱਲਬਾਤ ਕਰਦੇ ਆਸ਼ਿਮਾ ਦੇ ਪਿਤਾ ਪ੍ਰਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਇਸ ਪ੍ਰਾਪਤੀ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀ ਬੇਟੀ ਜਿਸ ਵੀ ਮਹਿਕਮੇ 'ਚ ਉਸ ਨੂੰ ਸੇਵਾ ਕਰਨ ਦਾ ਮੌਕਾ ਮਿਲੇ, ਉਥੇ ਉਹ ਇਮਾਨਦਾਰੀ ਨਾਲ ਸੇਵਾਵਾਂ ਨਿਭਾਵੇ ਅਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਕਰੇ। ਇਸ ਮੌਕੇ ਗੱਲਬਾਤ ਕਰਦੇ ਆਸ਼ਿਮਾ ਦੇ ਅਧਿਆਪਕ ਪਰਮਿੰਦਰ ਤੱਗੜ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਾਲਜ ਦੀ ਵਿਦਿਅਰਥਣ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਯੂਨੀਵਰਸਿਟੀ ਕਾਲਜ ਜੈਤੋ ਲਈ ਬਹੁਤ ਸੁਭਾਗਾ ਕਿ ਉਨ੍ਹਾਂ ਦੇ ਸਰਕਾਰੀ ਕਾਲਜ ਦੀ ਇਕ ਵਿਦਿਅਰਥਣ ਨੇ ਆਈ. ਏ. ਐੱਸ. ਵਰਗੀ ਵਕਾਰੀ ਪ੍ਰੀਖਿਆ ਪਾਸ ਕਰਕੇ ਜਿੱਥੇ ਕਾਲਜ ਦਾ ਨਾਮ ਰੌਸ਼ਨ ਕੀਤਾ ਉਥੇ ਆਪਣੇ ਮਾਤਾ ਪਿਤਾ ਅਤੇ ਸ਼ਹਿਰ ਦਾ ਨਾਂ ਵੀ ਚਮਕਾਇਆ ਹੈ।

PunjabKesari

ਉਨ੍ਹਾਂ ਕਿਹਾ ਕਾਲਜ 'ਚ ਪੜ੍ਹਾਈ ਦੌਰਾਨ ਆਸਮਾ ਦਾ ਰਹਿਣ-ਸਹਿਣ, ਅਧਿਆਪਕਾਂ ਅਤੇ ਆਪਣੇ ਸਹਿਪਾਠੀਆਂ ਨਾਲ ਵਤੀਰਾ ਬਹੁਤ ਵਧੀਆ ਸੀ ਅਤੇ ਉਸ ਦੇ ਨੇੜਲੇ ਸਹਿਪਾਠੀਆਂ 'ਚ ਹਰੇਕ ਵਰਗ ਦੇ ਬੱਚੇ ਹੁੰਦੇ ਸਨ। ਉਨ੍ਹÎਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਸਮਾ ਆਪਣੇ ਨੌਕਰੀ ਪੀਰੀਅਡ ਦੌਰਾਨ ਵੀ ਹਮੇਸ਼ਾ ਹਰ ਵਰਗ ਦੀ ਭਲਾਈ ਲਈ ਕੰਮ ਕਰੇਗੀ।

ਪਰਿਵਾਰ ਨੂੰ ਦਿੱਤਾ ਆਸ਼ਿਮਾ ਨੇ ਇਸ ਉਪਲੱਬਧੀ ਦਾ ਸਿਹਰਾ
ਇਸ ਮੌਕੇ ਜਦ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਨ ਵਾਲੀ ਲੜਕੀ ਆਸ਼ਿਮਾ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਬੜੀ ਖੁਸ਼ੀ ਹੈ ਅਤੇ ਉਸ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਹੱਥ ਹੈ। ਪਿਤਾ-ਮਾਤਾ ਅਤੇ ਭਰਾ ਦੀ ਮੋਟੀਵੇਸ਼ਨ ਅਤੇ ਹੱਲਾਸ਼ੇਰੀ ਸਦਕਾ ਹੀ ਅੱਜ ਉਹ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰ ਸਕੇ ਜੋ ਗਰੀਬੀ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।


shivani attri

Content Editor

Related News