'ਮੈਂ ਗੋਲਡੀ ਬਰਾੜ ਗੈਂਗ ਤੋਂ ਬੋਲਦਾ ਹਾਂ, 2 ਲੱਖ ਦਿਓ, ਨਹੀਂ ਤਾਂ ਸਾਰਾ ਪਰਿਵਾਰ ਖ਼ਤਮ ਕਰ ਦਿਆਂਗੇ'

Saturday, Sep 10, 2022 - 05:13 AM (IST)

'ਮੈਂ ਗੋਲਡੀ ਬਰਾੜ ਗੈਂਗ ਤੋਂ ਬੋਲਦਾ ਹਾਂ, 2 ਲੱਖ ਦਿਓ, ਨਹੀਂ ਤਾਂ ਸਾਰਾ ਪਰਿਵਾਰ ਖ਼ਤਮ ਕਰ ਦਿਆਂਗੇ'

ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਪੰਜਾਬ 'ਚ ਜਦੋਂ ਤੋਂ ਪੰਜਾਬੀ ਕਲਾਕਾਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ, ਉਦੋਂ ਤੋਂ ਹੀ ਗੈਂਗਸਟਰਾਂ ਦੇ ਨਾਂ 'ਤੇ ਜਾਅਲੀ ਫੋਨ ਕਰਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਜਾਂਚ ਦੌਰਾਨ ਪੁਲਸ ਵੱਲੋਂ ਪੰਜਾਬ 'ਚ ਕਈ ਮੁਕੱਦਮੇ ਵੀ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਪਿੰਡ ਚੱਕਪੱਖੀ 'ਚ ਵੀ ਇਕ ਮਾਮਲਾ ਸਾਹਮਣੇ ਆਇਆ ਹੈ।

ਥਾਣਾ ਅਰਨੀਵਾਲਾ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਸਬ-ਇੰਸਪੈਕਟਰ ਇਕਬਾਲ ਸਿੰਘ ਨੂੰ ਦੱਸਿਆ ਕਿ ਇਸ ਮਹੀਨੇ ਦੀ 7 ਤਾਰੀਖ ਨੂੰ ਉਨ੍ਹਾਂ ਨੂੰ ਸ਼ਾਮ 7:30 ਵਜੇ ਵੱਖ-ਵੱਖ ਨੰਬਰਾਂ ਤੋਂ ਫੋਨ ਆਏ ਕਿ ਮੈਂ ਗੋਲਡੀ ਬਰਾੜ ਦਾ ਆਦਮੀ ਬੋਲ ਰਿਹਾ ਹਾਂ, ਮੈਨੂੰ 2 ਲੱਖ ਰੁਪਏ ਦਿਓ, ਨਹੀਂ ਤਾਂ ਮੈਂ ਤੇਰੇ ਸਮੇਤ ਸਾਰੇ ਪਰਿਵਾਰ ਨੂੰ ਖ਼ਤਮ ਕਰ ਦੇਵਾਂਗੇ। ਉਧਰ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਪਰਿਵਾਰ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਸੂਬੇ ’ਚ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ CM ਮਾਨ 11 ਤੋਂ 18 ਸਤੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News