‘14 ਆਈ. ਏ. ਐੱਸ. ਅਧਿਕਾਰੀਆਂ ਨੂੰ ਤਰੱਕੀ, 8 ਦਾ ਤਬਾਦਲਾ’
Friday, Jan 01, 2021 - 02:20 AM (IST)
            
            ਚੰਡੀਗੜ੍ਹ, (ਰਮਨਜੀਤ)- ਪੰਜਾਬ ਸਰਕਾਰ ਨੇ 14 ਆਈ. ਏ. ਐੱਸ. ਅਧਿਕਾਰੀਆਂ ਨੂੰ ਤਰੱਕੀ ਦੇਣ ਦੇ ਨਾਲ-ਨਾਲ 8 ਆਈ. ਏ. ਐੱਸ. ਅਧਿਕਾਰੀਆਂ ਦਾ ਤਬਾਦਲਾ ਵੀ ਕੀਤਾ ਹੈ। ਇਕ ਆਈ. ਆਰ. ਟੀ. ਐੱਸ. ਅਧਿਕਾਰੀ ਨੂੰ ਵੀ ਤਬਦੀਲ ਕੀਤਾ ਗਿਆ ਹੈ। ਸੂਚਨਾ ਮੁਤਾਬਕ 1991 ਬੈਚ ਦੇ ਆਈ. ਏ. ਐੱਸ. ਅਧਿਕਾਰੀ ਏ. ਵੇਨੂ ਪ੍ਰਸਾਦ ਅਤੇ ਸੀਮਾ ਜੈਨ ਨੂੰ ਅਡੀਸ਼ਨਲ ਚੀਫ ਸੈਕਟਰੀ ਦੇ ਅਹੁਦੇ ’ਤੇ ਹਾਇਰ ਪੇਅ ਸਕੇਲ ਦੀ ਤਰੱਕੀ ਪ੍ਰਦਾਨ ਕੀਤੀ ਗਈ ਹੈ। ਉੱਥੇ ਹੀ, 2005 ਬੈਚ ਦੇ ਅਧਿਕਾਰੀਆਂ ਬਸੰਤ ਗਰਗ, ਦੀਪਰਵਾ ਲਾਕਰਾ, ਸਿਬਨ ਸੀ., ਤਨੂ ਕਸ਼ਯਪ, ਦਲਜੀਤ ਸਿੰਘ ਮਾਂਗਟ, ਜਸਵਿੰਦਰ ਕੌਰ ਸਿੱਧੂ, ਗੁਰਪ੍ਰੀਤ ਕੌਰ ਸਪਰਾ, ਰਿਤੂ ਅਗਰਵਾਲ, ਮਲਵਿੰਦਰ ਸਿੰਘ ਜੱਗੀ, ਪਰਮਿੰਦਰ ਸਿੰਘ ਗਿੱਲ, ਮਨਪ੍ਰੀਤ ਸਿੰਘ ਅਤੇ ਦਿਲਰਾਜ ਸਿੰਘ ਨੂੰ ਆਈ. ਏ. ਐੱਸ. ਪੇਅ ਸਕੇਲ ਦਾ ਸੁਪਰਟਾਈਮ ਸਕੇਲ ਪ੍ਰਦਾਨ ਕੀਤਾ ਗਿਆ ਹੈ।
ਜਾਰੀ ਹੁਕਮਾਂ ਅਨੁਸਾਰ ਜਸਪਾਲ ਸਿੰਘ ਨੂੰ ਪ੍ਰਿੰਸੀਪਲ ਸੈਕਟਰੀ ਸੋਸ਼ਲ ਜਸਟਿਸ, ਇੰਪਾਵਰਮੈਂਟ ਐਂਡ ਮਾਈਨੋਰਿਟੀਜ਼, ਰਾਜ ਕਮਲ ਚੌਧਰੀ ਨੂੰ ਪ੍ਰਿੰਸੀਪਲ ਸੈਕਟਰੀ ਪਲਾਨਿੰਗ, ਗੁਰਪ੍ਰੀਤ ਕੌਰ ਸਪਰਾ ਨੂੰ ਸੈਕਟਰੀ ਰੈਵੇਨਿਊ ਐਂਡ ਰੀਹੈਬਿਲੀਟੇਸ਼ਨ, ਵਧੀਕ ਕਮਿਸ਼ਨਰ ਜਲੰਧਰ ਡਵੀਜ਼ਨ, ਰਵੀ ਭਗਤ ਨੂੰ ਸਕੱਤਰ ਪੰਜਾਬ ਮੰਡੀ ਬੋਰਡ ਅਤੇ ਵਧੀਕ ਡਾਇਰੈਕਟਰ ਫੂਡ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਅਨਿੰਦਿਤਾ ਮਿੱਤਰਾ ਨੂੰ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ, ਨੀਲਿਮਾ ਨੂੰ ਪੀ. ਐੱਸ. ਆਈ. ਈ. ਸੀ. ਐੱਮ. ਡੀ. ਦੇ ਤੌਰ ’ਤੇ ਤਾਇਨਾਤ ਕਰਨ ਲਈ ਸੇਵਾਵਾਂ ਉਦਯੋਗ ਵਿਭਾਗ ਨੂੰ ਸੌਂਪੀਆਂ, ਰਾਜੀਵ ਪਰਾਸ਼ਰ ਨੂੰ ਵਿਸ਼ੇਸ਼ ਸਕੱਤਰ ਮਾਲੀਆ ਅਤੇ ਪੁਨਰਵਾਸ, ਵਧੀਕ ਸਕੱਤਰ ਲੋਕਪਾਲ, ਸੁਮਿਤ ਜਾਰੰਗਲ ਨੂੰ ਸੰਯੁਕਤ ਵਿਕਾਸ ਸਕੱਤਰ ਅਤੇ ਵਧੀਕ ਕਮਿਸ਼ਨਰ ਨਰੇਗਾ, ਜਸ਼ਨਜੀਤ ਸਿੰਘ (ਆਈ.ਆਰ.ਟੀ.ਐੱਸ.) ਨੂੰ ਐੱਮ. ਡੀ. ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਵਧੀਕ ਐੱਮ. ਡੀ. ਕੌਨਵੇਅਰ ਦੇ ਤੌਰ ’ਤੇ ਤਾਇਨਾਤ ਕਰਨ ਲਈ ਸੇਵਾਵਾਂ ਖੇਤੀਬਾੜੀ ਵਿਭਾਗ ਨੂੰ ਸੌਂਪੀਆਂ ਗਈਆਂ ਹਨ।
