ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ

Thursday, May 14, 2020 - 08:34 PM (IST)

ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ

ਜਲੰਧਰ (ਵਰੁਣ)— ਇਥੋਂ ਦੀ ਫਰੈਂਡਸ ਕਾਲੋਨੀ 'ਚ ਨਿਜੀ ਕਾਲਜ ਦੀ ਸਾਬਕਾ ਲੈਕਚਰਾਰ ਅਤੇ ਉਸ ਦੇ ਪਤੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਚ ਬੁੱਧਵਾਰ ਨੂੰ ਜੋੜੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖ ਭਰੇ ਪਲਾਂ 'ਚ ਜੌੜੇ ਦੀਆਂ ਦੋਵੇਂ ਮਾਸੂਮ ਬੱਚੀਆਂ ਵੀ ਮੌਜੂਦ ਸਨ ਜਦਕਿ ਮ੍ਰਿਤਕ ਵਿਕਾਸ ਰਾਣਾ ਅਤੇ ਉਨ੍ਹਾਂ ਦੀ ਪਤਨੀ ਆਸ਼ਿਮਾ ਰਾਣਾ ਦੇ ਪਰਿਵਾਰ ਅਤੇ ਰਿਸ਼ਤੇਦਾਰ ਵੀ ਸ਼ਾਮਲ ਸਨ।

ਰੋਂਦੀਆਂ ਬੱਚੀਆਂ ਨੂੰ ਦੇਖ ਹਰ ਕਿਸੇ ਦੀ ਅੱਖ ਹੋਈ ਨਮ

ਸਭ ਤੋਂ ਪਹਿਲਾਂ ਵਿਕਾਸ ਰਾਣਾ ਦੇ ਭਰਾ ਸੰਜੀਵ ਰਾਣਾ ਨੇ ਵਿਕਾਸ ਦੀ ਦੇਹ ਨੂੰ ਅਗਨੀ ਭੇਟ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੀ ਆਪਣੀ ਭਾਬੀ ਆਸ਼ਿਮਾ ਨੂੰ ਵੀ ਅਗਨੀ ਭੇਟ ਕੀਤੀ। ਇਸ ਦੌਰਾਨ ਸ਼ਮਸ਼ਾਨਘਾਟ 'ਚ ਮੌਜੂਦ ਹਰ ਇਕ ਵਿਅਕਤੀ ਦੀਆਂ ਅੱਖਾਂ ਨਮ ਸਨ। ਕਾਂਗਰਸੀ ਨੇਤਾ ਦੀ ਕਰਤੂਤ ਦੇ ਕਾਰਨ 11 ਅਤੇ 5 ਸਾਲ ਦੀਆਂ ਦੋ ਮਾਸੂਮ ਬੱਚੀਆਂ ਦੇ ਸਿਰੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਮਾਸੂਮ ਬੱਚੀਆਂ ਦੇ ਸਾਹਮਣੇ ਉਨ੍ਹਾਂ ਦੇ ਮਾਤਾ-ਪਿਤਾ ਦਾ ਹੋਇਆ ਅੰਤਿਮ ਸੰਸਕਾਰ ਹਰ ਕੋਈ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਦਿਸਿਆ। ਹਾਲਾਂਕਿ ਸੰਜੀਵ ਰਾਣਾ ਤੋਂ ਜਦੋਂ ਪੰਜਾਬ ਕੇਸਰੀ ਨੇ ਗੱਲ ਕੀਤੀ ਤਾਂ ਉਨ੍ਹਾਂ  ਕਿਹਾ ਕਿ ਕਾਂਗਰਸੀ ਨੇਤਾ ਖਿਲਾਫ ਕਾਰਵਾਈ ਨੂੰ ਲੈ ਕੇ ਇਹ ਅਜੇ ਵੀ ਕੁਝ ਨਹੀਂ ਕਹਿ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਪਰਿਵਾਰ ਚੌਥੇ ਤੋਂ ਬਾਅਦ ਕੋਈ ਐਕਸ਼ਨ ਲੈ ਸਕਦੇ ਹਨ। ਆਸ਼ਿਮਾ ਅਤੇ ਉਸ ਦੇ ਪਤੀ ਵਿਕਾਸ ਰਾਣਾ ਦਾ ਪਰਿਵਾਰ ਇਸ ਹਾਦਸੇ ਤੋਂ ਬਾਅਦ ਸਦਮੇ 'ਚ ਹੈ।

ਇਹ ਵੀ ਪੜ੍ਹੋ: ਸੰਗਰੂਰ 'ਚ ਖੌਫਨਾਕ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਵੱਢੀਆਂ ਹੱਥ ਦੀਆਂ ਉਂਗਲਾਂ

PunjabKesari

ਦੱਸ ਦੇਈਏ ਕਿ ਨਿਜੀ ਕਾਲਜ ਦੀ ਸਾਬਕਾ ਲੈਕਚਰਾਰ ਆਸ਼ਿਮਾ ਰਾਣਾ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਆਸ਼ਿਮਾ ਦੇ ਪਰਿਵਾਰ ਨੇ ਵਿਕਾਸ ਰਾਣਾ 'ਤੇ ਦੋਸ਼ ਲਗਾਉਂਦੇ ਹੋਏ ਥਾਣਾ ਨੰਬਰ ਇਕ 'ਚ ਉਨ੍ਹਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰਵਾਇਆ ਸੀ। ਉਥੇ ਹੀ ਵਿਕਾਸ ਰਾਣਾ ਵੀ ਆਪਣੀ ਪਤਨੀ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਰੱਖਵਾ ਕੇ ਲਾਪਤਾ ਹੋ ਗਿਆ ਸੀ। ਮੰਗਲਵਾਰ ਦੁਪਹਿਰ ਵਿਕਾਸ ਰਾਣਾ ਨੇ ਵੀ ਫਿਲੌਰ ਜਾ ਕੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਦੋਹਾਂ ਦੇ ਸੁਸਾਈਡ ਦਾ ਕਾਰਨ ਕਾਂਗਰਸ ਦਾ ਲੀਡਰ ਸੀ, ਜਿਸ ਦੀ ਵਿਕਾਸ ਦੇ ਹੱਥੋਂ ਕੁੱਟਮਾਰ ਵੀ ਹੋਈ ਸੀ ਅਤੇ ਬਾਅਦ 'ਚ ਫਰਾਰ ਹੋ ਗਿਆ ਸੀ। ਹਾਲਾਂਕਿ ਦੋਹਾਂ ਦੀ ਮੌਤ ਦਾ ਕਾਰਨ ਕਾਂਗਰਸੀ ਲੀਡਰ ਹੈ, ਜੋ ਫਿਲਹਾਲ ਖੁੱਲ੍ਹੇ 'ਚ ਘੁੰਮ ਰਿਹਾ ਹੈ। ਉਥੇ ਹੀ ਅਜੇ ਦੋਹਾਂ ਦੇ ਪਰਿਵਾਰਾਂ ਵੱਲੋਂ ਪੁਲਸ 'ਚ ਇਸ ਲੀਡਰ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ 7 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਅੰਕੜਾ 206 ਤੱਕ ਪੁੱਜਾ

PunjabKesari

ਨਿਜੀ ਸੰਗਠਨ ਕਾਂਗਰਸੀ ਲੀਡਰ ਖਿਲਾਫ ਖੋਲ੍ਹ ਸਕਦੇ ਨੇ ਮੋਰਚਾ
ਸੂਤਰਾਂ ਦੀ ਮੰਨੀਏ ਤਾਂ ਆਸ਼ਿਮਾ ਅਤੇ ਵਿਕਾਸ ਰਾਣਾ ਦਾ ਪਰਿਵਾਰ ਅਜੇ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਚੌਥੇ ਤੱਕ ਦਾ ਇੰਤਜ਼ਾਰ ਕਰ ਸਕਦੇ ਹਨ ਪਰ ਸਮਾਜਿਕ ਸੰਸਥਾਵਾਂ ਨੇ ਇਸ ਹਾਦਸੇ ਦਾ ਵੱਡਾ ਧਿਆਨ ਲੈਂਦੇ ਹੋਏ ਆਪਣੇ ਪੱਧਰ 'ਤੇ ਕਾਂਗਰਸੀ ਲੀਡਰ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਦਿਵਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕੁਝ ਨਿਜੀ ਸੰਸਥਾਵਾਂ ਨੇ ਇਸ ਸਾਰੇ ਮਾਮਲੇ 'ਤੇ ਨਜ਼ਰ ਵੀ ਬਣਾਈ ਹੋਈ ਹੈ। ਕਿਸੇ ਵੀ ਸਮੇ ਇਹ ਸੰਸਥਾਵਾਂ ਇਸ ਲੀਡਰ ਖਿਲਾਫ ਕਾਨੂੰਨੀ ਦਰਵਾਜ਼ਾ ਖੜਕਾ ਸਕਦੀਆਂ ਹਨ।
ਇਹ ਵੀ ਪੜ੍ਹੋ​​​​​​​: ਜਲੰਧਰ: 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ


author

shivani attri

Content Editor

Related News