ਲੁਧਿਆਣਾ ’ਚ ਸੁੱਤੇ ਪਏ ਜੋੜੇ ਨੂੰ ਸੱਪ ਨੇ ਡੱਸਿਆ, ਦੋਵਾਂ ਜੀਆਂ ਦੀ ਹੋਈ ਮੌਤ

Monday, Jul 03, 2023 - 06:25 PM (IST)

ਲੁਧਿਆਣਾ ’ਚ ਸੁੱਤੇ ਪਏ ਜੋੜੇ ਨੂੰ ਸੱਪ ਨੇ ਡੱਸਿਆ, ਦੋਵਾਂ ਜੀਆਂ ਦੀ ਹੋਈ ਮੌਤ

ਲੁਧਿਆਣਾ (ਰਿਸ਼ੀ) : ਕਹਿੰਦੇ ਹਨ ਮੌਤ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਹੁੰਦਾ ਹੈ। ਇਸ ਗੱਲ ਦਾ ਨਤੀਜਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਇਕ ਜੋੜੇ ਨੂੰ ਸ਼ਨੀਵਾਰ ਰਾਤ ਨੂੰ ਸੱਪ ਨੇ ਕੱਟ ਡੱਸ ਲਿਆ ਅਤੇ ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਮਰਨ ਤੋਂ 15 ਦਿਨ ਪਹਿਲਾਂ ਹੀ ਮਹਿਲਾ ਆਪਣੇ 4 ਬੱਚਿਆਂ ਸਮੇਤ ਬਿਹਾਰ ਤੋਂ ਸ਼ਹਿਰ ਆਈ ਸੀ। ਫਿਲਹਾਲ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪਾਤੜਾਂ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਪਹਿਲਾਂ ਭਰਾ ਤੇ ਫਿਰ ਮਾਂ ਦਾ ਕੀਤਾ ਬੇਰਹਿਮੀ ਨਾਲ ਕਤਲ

ਏ. ਐੱਸ. ਆਈ. ਅਵਤਾਰ ਸਿੰਘ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ (40) ਅਤੇ ਉਸ ਦੀ ਪਤਨੀ ਲਲਿਤਾ ਦੇਵੀ (40) ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੁਸ਼ੀਲ ਲਗਭਗ ਢਾਈ ਸਾਲ ਤੋਂ ਪਿੰਡ ਥਰੀਕੇ ’ਚ ਰਾਜਾ ਡਾਇਰੀ ’ਤੇ ਕੰਮ ਕਰ ਰਿਹਾ ਸੀ ਅਤੇ 15 ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡੋਂ ਬੁਲਾਇਆ ਸੀ, ਜੋ ਆਪਣੇ ਚਾਰੇ ਬੱਚਿਆਂ ਸਮੇਤ ਉਸ ਕੋਲ ਰਹਿਣ ਆ ਗਈ। ਵੱਡੇ ਬੇਟੇ ਦੀ ਉਮਰ 10 ਸਾਲ ਅਤੇ ਸਭ ਤੋਂ ਛੋਟੇ ਦੇ ਢਾਈ ਸਾਲ ਹੈ।

ਇਹ ਵੀ ਪੜ੍ਹੋ : ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾ ਰਿਹਾ ਸੀ ਦੇਹ ਵਪਾਰ ਦਾ ਧੰਦਾ, ਜਦੋਂ ਹੋਟਲ ’ਚ ਰੇਡ ਕੀਤੀ ਤਾਂ ਉੱਡੇ ਹੋਸ਼

ਸੁਸ਼ੀਲ ਨੇ ਪੁਲਸ ਨੂੰ ਦੱਸਿਆ ਕਿ ਰਾਤ ਨੂੰ ਤਿੰਨੇ ਬੱਚੇ ਛੱਤ ’ਤੇ ਸੌਂ ਗਏ, ਜਦਕਿ ਉਹ ਆਪਣੀ ਪਤਨੀ ਅਤੇ ਢਾਈ ਸਾਲ ਦੇ ਬੱਚੇ ਸਮੇਤ ਹੇਠਾਂ ਕਮਰੇ ’ਚ ਸੌਂ ਗਿਆ। ਲਗਭਗ 12 ਵਜੇ ਉਸ ਨੂੰ ਅਤੇ ਪਤਨੀ ਨੂੰ ਸੱਪ ਨੇ ਕੱਟ ਲਿਆ ਅਤੇ ਬੱਚਾ ਵਾਲ-ਵਾਲ ਬਚ ਗਿਆ। ਉਨ੍ਹਾਂ ਨੇ ਖੁਦ ਸੱਪ ਨੂੰ ਬਾਹਰ ਜਾਂਦੇ ਹੋਏ ਦੇਖਿਆ, ਜਿਸ ਤੋਂ ਬਾਅਦ ਦੋਵਾਂ ਨੂੰ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿੱਥੇ ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਾਲਜ ਜਾਣ ਲਈ ਪੁੱਤ ਨੂੰ ਬਾਈਕ ਨਾ ਲੈ ਕੇ ਦੇ ਸਕਿਆ ਗ਼ਰੀਬ ਪਿਤਾ, ਉਹ ਹੋਇਆ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News