ਕਈ ਸਾਲਾਂ ਤੋਂ ਔਲਾਦ ਨਾ ਹੋਣ ਕਾਰਨ ਪ੍ਰੇਸ਼ਾਨ ਸੀ ਪਤੀ, ਰਾਤੀ ਪਤਨੀ ਨਾਲ ਜੋ ਕੀਤਾ ਸਵੇਰੇ ਦੇਖ ਸਭ ਦੇ ਉੱਡੇ ਹੋਸ਼ (ਤਸਵੀਰਾਂ)

04/16/2017 7:25:33 PM

ਲੁਧਿਆਣਾ (ਕੁਲਵੰਤ) : ਸ਼ਨੀਵਾਰ ਨੂੰ ਗਿਆਸਪੁਰਾ ਇਲਾਕੇ ''ਚ ਇਕ ਔਲਾਦ ਨਾ ਹੋਣ ਕਰ ਕੇ 20 ਸਾਲ ਪੁਰਾਣਾ ਵਿਆਹ ਕਲੇਸ਼ ਦੀ ਭੇਟ ਚੜ੍ਹ ਗਿਆ। ਉਕਤ ਮਾਮਲੇ ''ਚ ਪਤੀ ਨੇ ਪਹਿਲਾਂ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਬਾਅਦ ਵਿਚ ਖੁਦ ਵੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮਰਨ ਵਾਲਿਆਂ ਦੀ ਪਛਾਣ ਮੂਲ ਰੂਪ ਤੋਂ ਸ਼ੋਲਾਪੁਰ ਮਹਾਰਾਸ਼ਟਰ ਦੇ ਅਮਰ ਨਾਥ (42) ਤੇ ਹਾਲ ਵਾਸੀ ਗਿਆਸਪੁਰਾ ਫਲੈਟ ਨੰਬਰ 1135 ਤੇ ਪਤਨੀ ਮਾਲਾ ਰਾਣੀ (40) ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ ਮ੍ਰਿਤਕ ਅਮਰ ਨਾਥ ਦੀ ਮਾਸੀ ਦੀਆਂ ਬੇਟੀਆਂ ਸੁਨੀਤਾ ਤੇ ਸਵਿਤਾ ਅਚਾਨਕ ਉਸਦੇ ਫਲੈਟ ਵਿਚ ਪਹੁੰਚੀਆਂ ਤਾਂ ਕਮਰੇ ਦਾ ਦਰਵਾਜ਼ਾ ਅੱਧਾ ਖੁੱਲ੍ਹਾ ਸੀ ਅਤੇ ਹੇਠਾਂ ਮਾਲਾ ਰਾਣੀ ਦੀ ਲਾਸ਼ ਪਈ ਸੀ, ਜਿਵੇਂ ਹੀ ਉਹ ਅੰਦਰ ਪਹੁੰਚੀਆਂ ਤਾਂ ਅਮਰ ਨਾਥ ਦੀ ਲਾਸ਼ ਰੱਸੀ ਦੇ ਸਹਾਰੇ ਲਟਕ ਰਹੀ ਸੀ ਜਦਕਿ ਉਸਦੇ ਪੈਰ ਜ਼ਮੀਨ ਨੂੰ ਲੱਗ ਰਹੇ ਸਨ।
ਇਹ ਦ੍ਰਿਸ਼ ਦੇਖ ਉਨ੍ਹਾਂ ਦੇ ਹੋਸ਼ ਉਡ ਗਏ ਅਤੇ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਏ. ਡੀ. ਸੀ. ਪੀ. ਕੁਲਦੀਪ ਸ਼ਰਮਾ, ਏ. ਡੀ. ਸੀ. ਪੀ. ਪ੍ਰਮਜੀਤ ਸਿੰਘ ਗੁਰਾਇਆ, ਏ. ਸੀ. ਪੀ. ਰਮਨਦੀਪ ਸਿੰਘ, ਥਾਣਾ ਫੋਕਲ ਪੁਆਇੰਟ ਮੁਖੀ ਦਲਜੀਤ ਸਿੰਘ, ਥਾਣਾ ਸ਼ਿਮਲਾਪੁਰੀ ਮੁਖੀ ਸੁਰਿੰਦਰ ਕੁਮਾਰ ਚੋਪੜਾ ਤੇ ਚੌਕੀ ਡਾਬਾ ਮੁਖੀ ਰਾਜਵੰਤ ਸਿੰਘ ਮੌਕੇ ''ਤੇ ਪਹੁੰਚੇ। ਪੁਲਸ ਨੇ ਮੌਕਾ ਮੁਆਇਨਾ ਕਰਨ ਦੇ ਬਾਅਦ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸ਼ੁੱਕਰਵਾਰ ਰਾਤ ਨੂੰ ਆਏ ਸਨ ਕਰਨਾਲ ਤੋਂ
ਅਮਰ ਨਾਥ ਤੇ ਮਾਲਾ ਸ਼ੁੱਕਰਵਾਰ ਰਾਤ ਨੂੰ ਹੀ ਕਰਨਾਲ ਤੋਂ ਆਪਣੇ ਘਰ ਆਏ ਸਨ। ਗੁਆਂਢੀਆਂ ਅਨੁਸਾਰ ਬੀਤੀ ਰਾਤ ਵੀ ਦੋਵਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਕਲੇਸ਼ ਹੋਇਆ ਸੀ ਅਤੇ ਅਮਰ ਅੱਗ ਬਬੂਲਾ ਹੋ ਗਿਆ ਸੀ ਉਸ ਨੇ ਆਪਣੀ ਪਤਨੀ ਤੇ ਹੱਥ ਵੀ ਚੁੱਕਿਆ ਸੀ ਪਰ ਨਾਲ ਹੀ ਰਹਿਣ ਵਾਲੇ ਇਕ ਨੌਜਵਾਨ ਵਿਕਾਸ ਨੇ ਦੋਵਾਂ ਨੂੰ ਸ਼ਾਂਤ ਕਰਵਾ ਦਿੱਤਾ। ਜਿਸ ਤੋਂ ਬਾਅਦ ਦੋਵੇਂ ਖਾਣਾ ਖਾਣ ਤੋਂ ਬਾਅਦ ਸੌਂ ਗਏ ਸਨ ਪਰ ਜਦੋਂ ਸਵੇਰੇ ਲੋਕਾਂ ਨੇ ਦੋਵਾਂ ਦੀਆਂ ਲਾਸ਼ਾਂ ਦੇਖੀਆਂ ਤਾਂ ਹੈਰਾਨ ਹੋ ਗਏ ਕਿ ਆਖਿਰਕਾਰ ਅਮਰ ਦੇ ਗੁੱਸੇ ਦਾ ਅੰਤ ਇਸ ਤਰ੍ਹਾਂ ਨਿਕਲੇਗਾ, ਇਹ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ।


Gurminder Singh

Content Editor

Related News