... ਤੇ ਇਕ ਵਾਰ ਵੀ ਨਾ ਕੰਬਿਆ ਕਲਯੁਗੀ ਪਤੀ ਦਾ ਦਿਲ

Tuesday, Jan 16, 2018 - 03:14 PM (IST)

... ਤੇ ਇਕ ਵਾਰ ਵੀ ਨਾ ਕੰਬਿਆ ਕਲਯੁਗੀ ਪਤੀ ਦਾ ਦਿਲ

ਫਿਰੋਜ਼ਪੁਰ (ਮਲਹੋਤਰਾ) : ਘਰੇਲੂ ਕਲੇਸ਼ ਦੇ ਚੱਲਦਿਆਂ ਕਲਯੁਗੀ ਪਤੀ ਨੇ ਘਰਵਾਲੀ ਨੂੰ ਮਾਰਨ ਦੀ ਕੋਸ਼ਿਸ਼ 'ਚ ਉਸ 'ਤੇ ਤੇਲ ਪਾ ਦਿੱਤਾ ਅਤੇ ਖੁਦ ਫਰਾਰ ਹੋ ਗਿਆ। ਅਜਿਹਾ ਕਰਦਿਆਂ ਪਤੀ ਦਾ ਦਿਲ ਇਕ ਵਾਰ ਵੀ ਨਾ ਕੰਬਿਆ ਕਿ ਉਸ ਨੇ ਕੀ ਕਰ ਦਿੱਤਾ ਹੈ। ਅੱਗ ਵਿਚ ਸੜ ਰਹੀ ਔਰਤ ਵਲੋਂ ਰੌਲਾ ਪਾਉਣ ਤੇ ਆਂਢ-ਗੁਆਂਢ ਦੇ ਲੋਕਾਂ ਨੇ ਉਸ ਨੂ ੰਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਰਟ ਰੋਡ, ਬ੍ਰਹਮ ਨਗਰੀ ਵਾਸੀ ਰਾਜ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਸੁਰਿੰਦਰ ਕੁਮਾਰ ਨਾਲ ਹੋਇਆ ਸੀ। ਪਤੀ-ਪਤਨੀ ਵਿਚ ਅਕਸਰ ਤਕਰਾਰ ਰਹਿੰਦੀ ਸੀ। ਉਸ ਨੇ ਦੋਸ਼ ਲਾਏ ਕਿ 14 ਜਨਵਰੀ ਦੀ ਸ਼ਾਮ ਨੂੰ ਸੁਰਿੰਦਰ ਕੁਮਾਰ ਉਸ ਨਾਲ ਝਗੜਣ ਲੱਗਾ ਤੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਤੇ ਖੁਦ ਭੱਜ ਗਿਆ। ਥਾਣਾ ਸਦਰ ਦੇ ਥਾਣੇਦਾਰ ਅਸ਼ਵਨੀ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨਾਂ ਦੱਸਿਆ ਕਿ ਸੁਰਿੰਦਰ ਕੁਮਾਰ ਦੇ ਖਿਲਾਫ ਧਾਰਾ-307 ਦਾ ਪਰਚਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਅੱਗ ਨਾਲ ਜ਼ਖਮੀ ਮਹਿਲਾ ਦਾ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
 


Related News