ਫਾਜ਼ਿਲਕਾ 'ਚ ਵੱਡਾ ਹਾਦਸਾ, ਜੀਪ ਸਣੇ ਨਹਿਰ 'ਚ ਡਿੱਗਾ ਪਰਿਵਾਰ, ਪਤੀ-ਪਤਨੀ ਦੀ ਮੌਤ
Tuesday, Feb 21, 2023 - 05:13 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ, ਸੁਖਵਿੰਦਰ ਥਿੰਦ) : ਫਾਜ਼ਿਲਕਾ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਹਿਰ 'ਚ ਡਿੱਗਣ ਕਾਰਨ ਪਤੀ-ਪਤਨੀ ਦੀ ਇਕੱਠਿਆਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਜੀਪ ਸਵਾਰ ਪਤੀ-ਪਤਨੀ ਆਪਣੇ ਮੁੰਡੇ ਨਾਲ ਮੁਕਤਸਰ ਤੋਂ ਆਪਣੇ ਪਿੰਡ ਇਸਲਾਮਵਾਲਾ ਵੱਲ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਜੀਪ ਗੰਗਾ ਕਨਾਲ ਨਹਿਰ 'ਚ ਡਿੱਗ ਪਈ, ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਹਾਲਾਂਕਿ ਮੁੰਡੇ ਨੂੰ ਮੌਕੇ 'ਤੇ ਮੌਜੂਦ ਨੌਜਵਾਨਾਂ ਨੇ ਨਹਿਰ 'ਚ ਛਾਲ ਮਾਰ ਕੇ ਬਚਾ ਲਿਆ ਪਰ ਉਹ ਪਤੀ-ਪਤਨੀ ਨੂੰ ਨਹੀਂ ਬਚਾ ਸਕੇ।
ਇਹ ਵੀ ਪੜ੍ਹੋ- ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਹੱਡਾ-ਰੋੜੀ ’ਤੇ ਲਾਸ਼ ਦੇਖ ਨਿਕਲਿਆ ਤ੍ਰਾਹ, ਨੋਚ-ਨੋਚ ਖਾ ਰਹੇ ਸੀ ਕੁੱਤੇ
ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਮੁੰਡਾ ਜੀਪ ਚਲਾ ਰਿਹਾ ਸੀ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਪੁਲਸ ਵੱਲੋਂ ਮ੍ਰਿਤਕਾਂ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ 'ਚ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਕੁੱਟ-ਕੁੱਟ ਕੇ ਕੀਤਾ ਵਿਅਕਤੀ ਦਾ ਕਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।