ਨਾਬਾਲਗ ਘਰਵਾਲੀ ਨਾਲ ਸਬੰਧ ਬਣਾਉਣ ਵਾਲੇ ਪਤੀ ਦਾ ਕੇਸ ਪੁੱਜਾ ਹਾਈਕੋਰਟ, ਹੈਰਾਨ ਕਰੇਗਾ ਪੂਰਾ ਮਾਮਲਾ

Wednesday, Mar 20, 2024 - 12:48 PM (IST)

ਨਾਬਾਲਗ ਘਰਵਾਲੀ ਨਾਲ ਸਬੰਧ ਬਣਾਉਣ ਵਾਲੇ ਪਤੀ ਦਾ ਕੇਸ ਪੁੱਜਾ ਹਾਈਕੋਰਟ, ਹੈਰਾਨ ਕਰੇਗਾ ਪੂਰਾ ਮਾਮਲਾ

ਚੰਡੀਗੜ੍ਹ (ਗੰਭੀਰ) : ਆਪਣੀ ਨਾਬਾਲਗ ਪਤਨੀ ਨਾਲ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਪਤੀ ਖ਼ਿਲਾਫ਼ ਦਰਜ ਕੀਤਾ ਜਬਰ-ਜ਼ਿਨਾਹ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜਿਣਸੀ ਅਪਰਾਧਾਂ ਨਾਲ ਪੋਕਸੋ ਐਕਟ ਵਰਗੇ ਕਾਨੂੰਨ ਲਾਗੂ ਕਰਨ ਦੀ ਸਥਿਤੀ ਦੀ ਅਸਲੀਅਤ ਤੋਂ ਤਲਾਕ ਨਹੀਂ ਲਿਆ ਜਾ ਸਕਦਾ। ਨੌਜਵਾਨ ਜੋੜਾ ਸਰਕਾਰੀ ਹਸਪਤਾਲ ਗਿਆ, ਜਿੱਥੇ ਡਾਕਟਰਾਂ ਨੇ ਨਾਬਾਲਗ ਪਤਨੀ ਦੇ ਗਰਭਵਤੀ ਹੋਣ ਦਾ ਪਤਾ ਲਗਾਇਆ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਵਿਆਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਆਸ਼ੀਰਵਾਦ ਨਾਲ ਹੋਇਆ ਸੀ ਅਤੇ ਪਤੀ ’ਤੇ ਕੋਈ ਦੋਸ਼ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਲੜ ਰਹੇ 5 ਮੰਤਰੀਆਂ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਦਾ ਵੱਡਾ ਬਿਆਨ (ਵੀਡੀਓ)

ਹਾਲਾਂਕਿ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਕੇਸ ਚੰਡੀਗੜ੍ਹ ਦੇ ਸਾਰੰਗਪੁਰ ਥਾਣੇ ’ਚ ਦਰਜ ਕੀਤਾ ਗਿਆ ਸੀ। ਸਹਿਮਤੀ ਨਾਲ ਵਿਆਹੇ ਨੌਜਵਾਨ ਜੋੜੇ ਦੀ ਦੁਰਦਸ਼ਾ ਨੂੰ ਨੋਟ ਕਰਦਿਆਂ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਮੌਜੂਦਾ ਐੱਫ. ਆਈ. ਆਰ. ਪੋਕਸੋ ਐਕਟ ਤਹਿਤ ਡਾਕਟਰਾਂ ਵਲੋਂ ਕੁੜੀ ਦੇ ਗਰਭਵਤੀ ਹੋਣ ਦੀ ਰਿਪੋਰਟ ਤੋਂ ਪੈਦਾ ਹੋਈ ਹੈ, ਜਦਕਿ ਔਰਤਾਂ ਖ਼ਾਸ ਕਰਕੇ ਬੱਚਿਆਂ ਦੇ ਜਿਣਸੀ ਸ਼ੋਸ਼ਣ ਨੂੰ ਅਪਰਾਧੀ ਬਣਾਉਣ ਵਾਲੇ ਕਾਨੂੰਨਾਂ ਪਿਛਲੀ ਮਨਸ਼ਾ ਹਰ ਪੱਖੋਂ ਨੇਕ ਹੈ।  

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਦ ਹੋਈ UPSC ਦੀ ਪ੍ਰੀਖਿਆ, ਜਾਣੋ ਕੀ ਹੈ ਨਵੀਂ ਤਾਰੀਖ਼

ਅਦਾਲਤ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਅਨੁਸਾਰ ਇਹ ਵਿਆਹ ਦੀ ਉਮਰ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ। ਅਜਿਹਾ ਵਿਆਹ ਨਾਬਾਲਗ ਧਿਰ ਦੇ ਕਹਿਣ ’ਤੇ ਨਾਜਾਇਜ਼ ਹੋਵੇਗਾ। ਇਸ ਲਈ ਬਾਲ ਵਿਆਹ ਰੋਕੂ ਕਾਨੂੰਨ 2006 ਦੇ ਮੱਦੇਨਜ਼ਰ ਅਜਿਹੇ ਐਲਾਨ ਦੀ ਅਣਹੋਂਦ ’ਚ ਵਿਆਹ ਬਰਕਰਾਰ ਰਹਿੰਦਾ ਹੈ ਅਤੇ ਪਤੀ ਆਪਣੀ ਨਾਬਾਲਗ ਪਤਨੀ ਦਾ ਕਾਨੂੰਨੀ ਸਰਪ੍ਰਸਤ ਹੋ ਸਕਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇ ਪਟੀਸ਼ਨਰ ਖ਼ਿਲਾਫ਼ ਅਪਰਾਧਿਕ ਕਾਰਵਾਈ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਨਾ ਸਿਰਫ਼ ਪਟੀਸ਼ਨਕਰਤਾ ਨੂੰ ਬੇਲੋੜੀ ਕੈਦ ਹੋਵੇਗੀ, ਸਗੋਂ ਨਾਬਾਲਗ ਪਤਨੀ ਨੂੰ ਵਿੱਤੀ ਤੇ ਭਾਵਨਾਤਮਕ ਸਹਾਇਤਾ ਤੋਂ ਵੀ ਵਾਂਝਾ ਕੀਤਾ ਜਾਵੇਗਾ।
ਜੋੜੇ ਨੇ ਗੁਆ ਦਿੱਤਾ ਆਪਣਾ ਬੱਚਾ
ਪਤੀ ਵਲੋਂ ਇਕ ਪਟੀਸ਼ਨ ਦਾਖ਼ਲ ਕਰ ਕੇ ਐੱਫ. ਆਈ. ਆਰ. ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਡਾਕਟਰਾਂ ਦੇ ਕਹਿਣ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਡਾਕਟਰੀ ਜਾਂਚ ਦੌਰਾਨ ਪਤਾ ਲੱਗਾ ਕਿ ਵਿਅਕਤੀ ਦੀ ਨਾਬਾਲਗ ਪਤਨੀ ਅੱਠ ਮਹੀਨਿਆਂ ਦੀ ਗਰਭਵਤੀ ਸੀ। ਵਿਅਕਤੀ ਵਲੋਂ ਦਲੀਲ ਦਿੱਤੀ ਗਈ ਸੀ ਕਿ ਉਸ ਦੀ ਪਤਨੀ ਵਲੋਂ ਸ਼ਿਕਾਇਤਕਰਤਾ ਵਜੋਂ ਉਸ ਦੀ ਸਹਿਮਤੀ ਤੋਂ ਬਿਨਾਂ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਉਸ ਨੂੰ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ। ਨਤੀਜੇ ਵਜੋਂ ਪੁਲਸ ਨੇ ਕਿਸੇ ਦਸਤਾਵੇਜ਼ ਦੀ ਤਸਦੀਕ ਕੀਤੇ ਬਗ਼ੈਰ ਪਟੀਸ਼ਨਰ ਨੂੰ ਗ੍ਰਿਫ਼ਤਾਰ ਕਰ ਲਿਆ। ਸਿਹਤ ਵਿਗੜਨ ਕਾਰਨ ਜੋੜੇ ਨੇ ਆਪਣੇ ਨਵਜੰਮੇ ਬੱਚੇ ਨੂੰ ਵੀ ਗੁਆ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


author

Babita

Content Editor

Related News