ਪਿਆਰ ''ਚ ਪਤੀ ਬਣ ਰਿਹਾ ਸੀ ਰੋੜਾ, ਪ੍ਰੇਮੀ ਨਾਲ ਮਿਲ ਕੇ ਦਿੱਤੀ ਦਰਦਨਾਕ ਮੌਤ

Thursday, Oct 10, 2019 - 07:03 PM (IST)

ਪਿਆਰ ''ਚ ਪਤੀ ਬਣ ਰਿਹਾ ਸੀ ਰੋੜਾ, ਪ੍ਰੇਮੀ ਨਾਲ ਮਿਲ ਕੇ ਦਿੱਤੀ ਦਰਦਨਾਕ ਮੌਤ

ਹਾਜੀਪੁਰ (ਜੋਸ਼ੀ)— ਬੀਤੇ ਦਿਨੀਂ ਥਾਣਾ ਹਾਜੀਪੁਰ ਪੁਲਸ ਨੂੰ ਰਾਧਾ ਕਿਸ਼ਨ ਪੈਲੇਸ ਨਜ਼ਦੀਕ ਛੱਪੜ 'ਚੋਂ ਕਿਸ਼ਨ ਕੁਮਾਰ ਵਾਸੀ ਸੁਭਾਸ਼ ਨਗਰ ਹਾਜੀਪੁਰ ਦੀ ਗਲੀ-ਸੜੀ ਲਾਸ਼ ਮਿਲੀ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਥਾਣਾ ਹਾਜੀਪੁਰ 'ਚ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਥਾਣਾ ਹਾਜੀਪੁਰ ਪੁਲਸ ਵੱਲੋਂ ਕੀਤੀ ਛਾਣਬੀਣ ਤੋਂ ਬਾਅਦ ਇਸ ਮਾਮਲੇ ਪਿੱਛੇ ਕਹਾਣੀ ਕੁਝ ਹੋਰ ਹੀ ਸਾਹਮਣੇ ਆਈ। ਛਾਣਬੀਣ 'ਚ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਦਾ ਇਸ ਮਾਮਲੇ 'ਚ ਹੱਥ ਹੈ।

ਥਾਣਾ ਹਾਜੀਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਅਤੇ ਐੱਸ. ਐੱਚ. ਓ. ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਕਿਸ਼ਨ ਕੁਮਾਰ, ਜੋ ਕਿ ਮਹਿਕਮਾ ਬਿਜਲੀ ਬੋਰਡ 'ਚ ਲਾਇਨਮੈਨ ਦੀ ਨੌਕਰੀ ਕਰਦਾ ਸੀ ਅਤੇ ਜਲਧੰਰ ਸ਼ਹਿਰ 'ਚ ਡਿਊਟੀ ਕਰ ਰਿਹਾ ਸੀ। ਉਸ ਦੀ ਪਤਨੀ ਪਰਮਜੀਤ ਕੌਰ ਦੇ ਇਕ ਵਿਅਕਤੀ ਰਾਜ ਕੁਮਾਰ ਉਰਫ ਰਾਜੂ ਪੁੱਤਰ ਨੱਥੂ ਰਾਮ ਵਾਸੀ ਆਸਫਪੁਰ ਥਾਣਾ ਹਾਜੀਪੁਰ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਹ ਦੋਵੇਂ ਕਿਸ਼ਨ ਕੁਮਾਰ ਨੂੰ ਆਪਣੇ ਰਸਤੇ 'ਚ ਰੋੜਾ ਸਮਝਦੇ ਸਨ। ਇਨ੍ਹਾਂ ਦੋਵਾਂ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਬੀਤੇ ਦਿਨੀਂ ਪਰਮਜੀਤ ਕੌਰ ਨੇ ਰਾਤ ਨੂੰ ਆਪਣੇ ਘਰ ਦੇ ਦਰਵਾਜ਼ੇ ਦਾ ਕੁੰਡਾ ਨਹੀਂ ਲਾਇਆ ਸੀ ਅਤੇ ਰਾਜ ਕੁਮਾਰ ਰਾਤ ਨੂੰ ਘਰ ਚ ਦਾਖਲ ਹੋ ਗਿਆ ਤੇ ਦੋਵਾਂ ਨੇ ਸੁੱਤੇ ਪਏ ਕਿਸ਼ਨ ਕੁਮਾਰ ਦੇ ਸਿਰ 'ਚ ਘੋਟਨਾ ਮਾਰ ਕੇ ਹੱਤਿਆ ਕਰ ਦਿੱਤੀ।

PunjabKesari

ਇਨ੍ਹਾਂ ਦੋਵਾਂ ਨੇ ਕਿਸ਼ਨ ਕੁਮਾਰ ਦੇ ਮ੍ਰਿਤਕ ਸਰੀਰ ਨੂੰ ਚੁੱਕ ਕੇ ਨਜ਼ਦੀਕ ਛੱਪੜ 'ਚ ਟੋਆ ਪੁੱਟ ਕੇ ਦੱਬ ਦਿੱਤਾ ਪਰ ਥਾਣਾ ਹਾਜੀਪੁਰ ਪੁਲਸ ਦਾ ਸ਼ੱਕ ਮ੍ਰਿਤਕ ਵਿਅਕਤੀ ਦੀ ਪਤਨੀ 'ਤੇ ਟਿੱਕਿਆ ਹੋਇਆ ਸੀ। ਇਸੇ ਤਹਿਤ ਜਦ ਥਾਣਾ ਹਾਜੀਪੁਰ ਪੁਲਸ ਨੇ ਪਰਮਜੀਤ ਕੌਰ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਰਾਜ ਕੁਮਾਰ ਨੂੰ ਜਲਦ ਹਿਰਾਸਤ 'ਚ ਲੈ ਲਵੇਗੀ। ਹਾਜੀਪੁਰ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਹੱਤਿਆ ਦਾ ਮੁੱਕਦਮਾ ਦਰਜ ਕਰਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News