ਪਤਨੀ ਦੇ ਗਲੇ ''ਚ ਰੱਸੀ ਪਾ ਕੇ ਪਤੀ ਨੇ ਕੀਤਾ ਸ਼ਰਮਸਾਰ ਕੰਮ

Wednesday, Jun 14, 2017 - 05:00 PM (IST)

ਪਤਨੀ ਦੇ ਗਲੇ ''ਚ ਰੱਸੀ ਪਾ ਕੇ ਪਤੀ ਨੇ ਕੀਤਾ ਸ਼ਰਮਸਾਰ ਕੰਮ


ਜਲਾਲਾਬਾਦ—ਪਿੰਡ ਸੁਬਾਜ ਵਾਸੀ ਮਨਜੀਤ ਕੌਰ ਨਾਮਕ ਵਿਆਹੁਤਾ ਨੇ ਦਹੇਜ ਦੀ ਖਾਤਰ ਆਪਣੇ ਪਤੀ ਤੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਪਤੀ ਅਤੇ ਸਹੁਰੇ ਪਰਿਵਾਰ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਈ ਲੜਕੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਗਜਨੀਵਾਲਾ ਵਾਸੀ ਮਨਜੀਤ ਕੌਰ ਨੇ ਦੱਸਿਆ ਕਿ 4 ਸਾਲ ਪਹਿਲਾਂ ਉਸਦਾ ਵਿਆਹ ਪਿੰਡ ਸੁਬਾਜ 'ਚ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਵਿਆਹ 'ਚ ਉਸਦੇ ਪਿਤਾ ਨੇ ਉਨ੍ਹਾਂ ਨੂੰ ਲੋੜ ਤੋਂ ਵੱਧ ਦਾਜ ਦਿੱਤਾ ਸੀ ਪਰ ਦਹੇਜ ਲਈ ਉਸਦਾ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਉਸਦੀ ਕੁੱਟਮਾਰ ਕਰਦੇ ਸਨ। ਮੰਗਲਵਾਰ ਨੂੰ ਵੀ ਉਸਦੀ ਕੁੱਟਮਾਰ ਕਰਕੇ ਉਸਦੇ ਗਲੇ 'ਚ ਰੱਸੀ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਲੜਕੀ ਨੇ ਇਨਸਾਫ ਲਈ ਪੁਲਸ ਪ੍ਰਸ਼ਾਸਨ ਤੋਂ ਨਿਆਂ ਮੰਗਣ ਦੀ ਗੁਹਾਰ ਲਗਾਈ ਹੈ।


Related News