ਪਤੀ ਨੇ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, ਹੋਟਲ ਬਾਹਰ ਹੋਇਆ ਜੰਮ ਕੇ ਹੰਗਾਮਾ, ਵੇਖੋ ਵੀਡੀਓ

Saturday, Dec 31, 2022 - 06:11 PM (IST)

ਪਤੀ ਨੇ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, ਹੋਟਲ ਬਾਹਰ ਹੋਇਆ ਜੰਮ ਕੇ ਹੰਗਾਮਾ, ਵੇਖੋ ਵੀਡੀਓ

ਜਲੰਧਰ (ਬਿਊਰੋ)–ਬੀ. ਐੱਸ. ਐੱਫ਼. ਚੌਂਕ ਨਜ਼ਦੀਕ ਹੋਟਲ ਦੇ ਬਾਹਰ ਕਪੂਰਥਲਾ ਤੋਂ ਪਿੱਛਾ ਕਰਦੇ ਆਏ ਵਿਅਕਤੀ ਨੇ ਆਪਣੀ ਪਤਨੀ ਨੂੰ ਉਸ ਦੇ ਕਥਿਤ ਪ੍ਰੇਮੀ ਨਾਲ ਫੜ ਲਿਆ। ਪਤੀ ਦਾ ਕਹਿਣਾ ਹੈ ਕਿ ਉਸ ਨੇ ਇਕ ਮਹੀਨੇ ਤੋਂ ਪਤਨੀ ਦਾ ਟਰੈਪ ਲਾਇਆ ਹੋਇਆ ਸੀ, ਜਦੋਂ ਕਿ ਉਸ ਦੀ ਪਤਨੀ ਦਾ ਲੰਮੇ ਸਮੇਂ ਤੋਂ ਕਈ ਲੋਕਾਂ ਨਾਲ ਅਫੇਅਰ ਹੈ। ਇਸੇ ਵਿਚਕਾਰ ਮਹਿਲਾ ਦੇ ਪਤੀ ਨੂੰ ਵੇਖ ਕੇ ਉਸ ਦਾ ਕਥਿਤ ਪ੍ਰੇਮੀ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਹੋਟਲ ਦੇ ਬਾਹਰ ਜੰਮ ਕੇ ਹੰਗਾਮਾ ਵੀ ਹੋਇਆ, ਜਿਸ ਕਾਰਨ ਮੌਕੇ ’ਤੇ ਪੁਲਸ ਨੂੰ ਪਹੁੰਚਣਾ ਪਿਆ। ਪਤੀ ਨੇ ਆਪਣੀ ਪਤਨੀ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਵਿਚ ਸ਼ਿਕਾਇਤ ਵੀ ਦੇ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਦੁਬਈ ਵਿਚ ਰਹਿ ਰਿਹਾ ਹੈ ਅਤੇ ਇਕ ਸਾਲ ਲਈ ਇੰਡੀਆ ਆ ਜਾਂਦਾ ਹੈ। ਉਹ ਆਪਣੀ ਪਤਨੀ ਨਾਲ ਕਪੂਰਥਲਾ ਵਿਚ ਰਹਿੰਦਾ ਹੈ ਅਤੇ ਕਾਫ਼ੀ ਸਮੇਂ ਤੋਂ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਅਫੇਅਰ ਹੈ ਅਤੇ ਉਹ ਉਸ ਨੂੰ ਮਿਲਣ ਵੀ ਜਾਂਦੀ ਹੈ। ਅਜਿਹੇ ਵਿਚ ਪਤੀ ਨੇ ਇਕ ਮਹੀਨਾ ਪਹਿਲਾਂ ਤੋਂ ਹੀ ਪਤਨੀ ਦਾ ਟਰੈਪ ਲਾਇਆ ਹੋਇਆ ਸੀ।

ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਵਿਚਾਲੇ ਜਲੰਧਰ 'ਚ ਮਨਾਇਆ ਜਾਵੇਗਾ ਨਵੇਂ ਸਾਲ ਦਾ 'ਜਸ਼ਨ', 800 ਮੁਲਾਜ਼ਮ ਨਾਕਿਆਂ ’ਤੇ ਰਹਿਣਗੇ ਤਾਇਨਾਤ 

PunjabKesari

ਉਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਸ ਦੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਵਰਨਾ ਗੱਡੀ ਵਿਚ ਕਿਸੇ ਨਾਲ ਜਲੰਧਰ ਵੱਲ ਜਾ ਰਹੀ ਹੈ। ਉਸ ਨੇ ਆਪਣੇ ਦੋਸਤ ਨੂੰ ਵਰਨਾ ਗੱਡੀ ਦਾ ਪਿੱਛਾ ਕਰਦੇ ਰਹਿਣ ਨੂੰ ਕਿਹਾ ਅਤੇ ਖ਼ੁਦ ਵੀ ਜਲੰਧਰ ਵੱਲ ਚੱਲ ਪਿਆ। ਦੋਸਤ ਨੇ ਦੋਬਾਰਾ ਫੋਨ ਕਰਕੇ ਉਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਅਤੇ ਕਾਰ ਚਲਾ ਰਿਹਾ ਵਿਅਕਤੀ 10 ਵਜੇ ਦੇ ਨੇੜੇ-ਤੇੜੇ ਬੀ. ਐੱਸ. ਐੱਫ਼. ਚੌਂਕ ਨਜ਼ਦੀਕ ਸਥਿਤ ਹੋਟਲ ਵਿਚ ਦਾਖ਼ਲ ਹੋਏ ਹਨ ਅਤੇ ਲਗਭਗ 11.30 ਵਜੇ ਮਹਿਲਾ ਦਾ ਪਤੀ ਅਤੇ ਹੋਰ ਰਿਸ਼ਤੇਦਾਰ ਵੀ ਹੋਟਲ ਦੇ ਬਾਹਰ ਪਹੁੰਚ ਗਏ। ਬਾਹਰ ਖੜ੍ਹ ਕੇ ਉਹ ਆਪਣੀ ਪਤਨੀ ਦੀ ਉਡੀਕ ਕਰਨ ਲੱਗਾ ਅਤੇ ਲਗਭਗ 4 ਘੰਟਿਆਂ ਬਾਅਦ ਜਿਉਂ ਹੀ ਮਹਿਲਾ ਆਪਣੇ ਕਥਿਤ ਪ੍ਰੇਮੀ ਨਾਲ ਗੱਲਾਂ ਕਰਦੇ ਹੋਏ ਬਾਹਰ ਆਈ ਤਾਂ ਆਪਣੇ ਪਤੀ ਨੂੰ ਵੇਖ ਕੇ ਹੈਰਾਨ ਰਹਿ ਗਈ, ਜਦਕਿ ਉਸ ਦਾ ਪ੍ਰੇਮੀ ਆਪਣੀ ਵਰਨਾ ਗੱਡੀ ਛੱਡ ਕੇ ਭੱਜ ਗਿਆ।

ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਵਿਚਾਲੇ ਜਲੰਧਰ 'ਚ ਮਨਾਇਆ ਜਾਵੇਗਾ ਨਵੇਂ ਸਾਲ ਦਾ 'ਜਸ਼ਨ', 800 ਮੁਲਾਜ਼ਮ ਨਾਕਿਆਂ ’ਤੇ ਰਹਿਣਗੇ ਤਾਇਨਾਤ 

ਇਸ ਦੌਰਾਨ ਪਤੀ ਨੇ ਦੋਸ਼ ਲਾਏ ਕਿ ਉਸ ਦੀ ਪਤਨੀ ਦਾ ਹੋਰ ਕਈ ਲੋਕਾਂ ਨਾਲ ਵੀ ਅਫੇਅਰ ਹੈ। ਉਸ ਨੇ ਆਪਣੀ ਪਤਨੀ ਦਾ ਮੋਬਾਇਲ ਵੀ ਵੇਖਿਆ, ਜਿਸ ਵਿਚੋਂ ਉਕਤ ਲੋਕਾਂ ਦੇ ਨੰਬਰ ਵੀ ਮਿਲ ਗਏ, ਹਾਲਾਂਕਿ ਮਹਿਲਾ ਨੇ ਆਪਣੀ ਗਲਤੀ ਮੰਨਦਿਆਂ ਪਤੀ ਨਾਲ ਜਾਣ ਦੀ ਦੁਹਾਈ ਦਿੱਤੀ ਪਰ ਉਸ ਦੇ ਪਤੀ ਨੇ ਦੱਸਿਆ ਕਿ ਉਹ ਸਤੰਬਰ ਮਹੀਨੇ ਤੋਂ ਇੰਡੀਆ ਆਇਆ ਹੋਇਆ ਹੈ ਅਤੇ ਪਹਿਲਾਂ ਵੀ ਕਈ ਵਾਰ ਉਸ ਦੀ ਪਤਨੀ ਆਪਣੇ ਪ੍ਰੇਮੀ ਨੂੰ ਮਿਲਣ ਝੂਠ ਬੋਲ ਕੇ ਜਾਂਦੀ ਰਹਿੰਦੀ ਸੀ। ਉਸ ਨੇ ਸਾਫ਼ ਮਨ੍ਹਾ ਕੀਤਾ ਕਿ ਉਹ ਆਪਣੀ ਪਤਨੀ ਨਾਲ ਨਹੀਂ ਰਹੇਗਾ। ਦੂਜੇ ਪਾਸੇ ਮਹਿਲਾ ਨੇ ਆਪਣੇ ਪਤੀ ’ਤੇ ਵੀ ਦੋਸ਼ ਲਾਏ ਕਿ ਉਹ ਵੀ ਉਸ ਨੂੰ ਛੱਡ ਕੇ ਕਿਸੇ ਹੋਰ ਔਰਤ ਕੋਲ ਰਹਿਣ ਚਲਾ ਗਿਆ ਸੀ। ਹੋਟਲ ਦੇ ਬਾਹਰ ਹੋ ਰਹੇ ਹੰਗਾਮੇ ਤੋਂ ਬਾਅਦ ਪਤੀ ਵੱਲੋਂ ਮੌਕੇ ’ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਬੁਲਾ ਲਈ ਗਈ। ਉਸ ਨੇ ਆਪਣੀ ਪਤਨੀ ਖ਼ਿਲਾਫ਼ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਥਾਣਾ ਇੰਚਾਰਜ ਅਨਿਲ ਕੁਮਾਰ ਨੇ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੇ ਰਿਸ਼ਤੇਦਾਰ ਅਜੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜ਼ੀਨਾਮਾ ਸਿਰੇ ਨਾ ਚੜ੍ਹਿਆ ਤਾਂ ਪਤੀ ਵੱਲੋਂ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ: ਸਰਦੀ ਦੇ ਮੌਸਮ ’ਚ ਨਾਜਾਇਜ਼ ਸ਼ਰਾਬ ਦਾ ਬਾਜ਼ਾਰ ‘ਗਰਮ’, ਸਸਤੀ ਮਿਲ ਰਹੀ ਬੋਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News