ਕਸਾਈ ਬਣੇ ਪਤੀ ਨੇ ਜਾਨਵਰਾਂ ਵਾਂਗ ਕੁੱਟੀ ਪਤਨੀ, ਗਲੀ 'ਚ ਸ਼ਰੇਆਮ ਵਾਲਾਂ ਤੋਂ ਘੜੀਸਿਆ

Friday, May 17, 2024 - 02:37 PM (IST)

ਕਸਾਈ ਬਣੇ ਪਤੀ ਨੇ ਜਾਨਵਰਾਂ ਵਾਂਗ ਕੁੱਟੀ ਪਤਨੀ, ਗਲੀ 'ਚ ਸ਼ਰੇਆਮ ਵਾਲਾਂ ਤੋਂ ਘੜੀਸਿਆ

ਮੰਡੀ ਗੋਬਿੰਦਗੜ੍ਹ : ਇੱਥੇ ਕਸਾਈ ਬਣੇ ਪਤੀ ਵਲੋਂ ਆਪਣੀ ਪਤਨੀ ਨੂੰ ਜਾਨਵਰਾਂ ਵਾਂਗ ਕੁੱਟਿਆ ਗਿਆ। ਗੁੱਸੇ 'ਚ ਆਏ ਪਤੀ ਨੇ ਉਸ ਨੂੰ ਸ਼ਰੇਆਮ ਗਲੀ 'ਚ ਵਾਲਾਂ ਤੋਂ ਘੜੀਸਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ੍ਹ ਦੇ ਥਾਣਾ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸੰਤ ਨਗਰ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਪਤਨੀ ਬੇਰਹਿਮੀ ਨਾਲ ਆਪਣੀ ਪਤਨੀ ਨੂੰ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : 2 ਦਿਨਾਂ ਲਈ High Alert, ਧਿਆਨ ਦੇਣ ਲੋਕ, ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਨਾ ਨਿਕਲਣ ਬਾਹਰ

ਉਨ੍ਹਾਂ ਦੱਸਿਆ ਕਿ ਕੁਲਦੀਪ ਕੌਰ ਪਤਨੀ ਹਰਦੀਪ ਸਿੰਘ ਦੀ ਕੁੱਟਮਾਰ ਹੋਈ ਹੈ, ਜਿਸ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਰਦੀਪ ਸਿੰਘ ਦਾਜ ਖ਼ਾਤਰ ਆਪਣੀ ਪਤਨੀ ਦੀ ਕੁੱਟਮਾਰ ਕਰਨ ਲੱਗਾ। ਉਸ ਨੇ ਪਤਨੀ ਨੂੰ ਵਾਲਾਂ ਤੋਂ ਫੜ੍ਹ ਕੇ ਗਲੀ 'ਚ ਘੜੀਸਿਆ।

ਇਹ ਵੀ ਪੜ੍ਹੋ : ਪੰਜਾਬ ਦੇ ਰਸੋਈ ਗੈਸ ਖ਼ਪਤਕਾਰਾਂ ਨੂੰ ਲੱਗ ਸਕਦੈ ਝਟਕਾ! ਖ਼ਬਰ 'ਚ ਪੜ੍ਹੋ ਕੀ ਹੈ ਪੂਰਾ ਮਾਮਲਾ
ਔਰਤ ਵਲੋਂ ਰੌਲਾ ਪਾਉਣ 'ਤੇ ਗੁਆਂਢੀ ਉਸ ਨੂੰ ਛੁਡਾਉਣ ਆਏ ਪਰ ਪਤੀ ਨੇ ਫਿਰ ਵੀ ਆਪਣੀ ਪਤਨੀ ਦੀ ਕੁੱਟਮਾਰ ਜਾਰੀ ਰੱਖੀ। ਫਿਲਹਾਲ ਪੁਲਸ ਨੇ ਹਰਕਤ 'ਚ ਆਉਂਦੇ ਹੋਏ ਪਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ। ਔਰਤ ਦਾ ਪਤੀ ਇਸ ਵੇਲੇ ਫ਼ਰਾਰ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News