ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ
Wednesday, Jul 07, 2021 - 06:20 PM (IST)
ਮੋਗਾ (ਵਿਪਨ ਓਕਾਰਾ): ਕਦੀ-ਕਦੀ ਮਜ਼ਾਕ ਇਨਸਾਨ ਦੇ ਲਈ ਕਿੰਨਾ ਮਹਿੰਗਾ ਪੈ ਸਕਦਾ ਹੈ ਇਹ ਇਨਸਾਨ ਵੀ ਸੋਚ ਨਹੀਂ ਸਕਦਾ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਦਾ ਹੈ, ਜਿੱਥੇ ਪਤੀ-ਪਤਨੀ ਆਪਸ ’ਚ ਇਕ-ਦੂਜੇ ਨਾਲ ਮਜ਼ਾਕ-ਮਜ਼ਾਕ ’ਚ ਪੁੱਛ ਬੈਠੇ ਕਿ ਉਹ ਇਕ-ਦੂਜੇ ਲਈ ਕੀ ਕਰ ਸਕਦੇ ਹਨ ਅਤੇ ਮਜ਼ਾਕ-ਮਜ਼ਾਕ ’ਚ ਗੱਲਾਂ-ਗੱਲਾਂ ’ਚ ਦੋ ਗਿਲਾਸਾਂ ’ਚ ਕੋਲਡਰਿੰਗ ਪਾਉਣ ਦੇ ਨਾਲ-ਨਾਲ ਚੂਹੇ ਮਾਰ ਦਵਾਈ ਵੀ ਦੋਵੇਂ ਨਿਗਲ ਗਏ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਅਜੇ ਵੀ ਹਸਪਤਾਲ ’ਚ ਦਾਖ਼ਲ ਹੈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਦੇ ਪੋਸਟਮਾਰਟ ਹਾਊਸ ਦੇ ਰਖਵਾ ਦਿੱਤਾ ਹੈ। ਇਨ੍ਹਾਂ ਦੋਵਾਂ ਦੀ ਇਕ ਸਾਲ ਦੀ ਧੀ ਵੀ ਹੈ।
ਇਹ ਵੀ ਪੜ੍ਹੋ: ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼
ਥਾਣਾ ਸਮਾਲਸਰ ਦੇ ਏ.ਐੱਸ.ਆਈ. ਰਾਜ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਢਿੱਲਵਾਂ ਨਿਵਾਸੀ ਸਿਮਰਨਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸ ਨੇ ਆਪਣੀ ਧੀ ਮਨਪ੍ਰੀਤ ਕੌਰ ਦਾ ਵਿਆਹ ਲਗਭਗ 5 ਸਾਲ ਪਹਿਲਾਂ ਥਾਣਾ ਸਮਾਲਸਰ ’ਚ ਪੜ੍ਹਦੇ ਪਿੰਡ ਵੈਰੋਕੇ ਤੋਂ ਹਰਜਿੰਦਰ ਸਿੰਘ ਦੇ ਨਾਲ ਕੀਤਾ ਸੀ। ਵਿਆਹ ਦੇ ਬਾਅਦ ਉਨ੍ਹਾਂ ਦੀ ਧੀ ਨੇ ਇਕ ਕੁੜੀ ਨੂੰ ਜਨਮ ਦਿੱਤਾ ਜੋ ਕਿ 1 ਸਾਲ ਦੀ ਹੈ। 4 ਜੁਲਾਈ ਨੂੰ ਉਸ ਦੀ ਧੀ ਮਨਪ੍ਰੀਤ ਕੌਰ ਅਤੇ ਜੁਆਈ ਹਰਜਿੰਦਰ ਸਿੰਘ ਘਰ ’ਚ ਬੈਠੇ ਆਪਸ ’ਚ ਗੱਲਾਂ ਕਰ ਰਹੇ ਸਨ ਅਤੇ ਇਕ-ਦੂਜੇ ਦੇ ਨਾਲ ਮਜ਼ਾਕ ਕਰ ਰਹੇ ਸਨ। ਇੰਨੇ ’ਚ ਧੀ ਨੇ ਜੁਆਈ ਨੂੰ ਪੁੱਛਿਆ ਕਿ ਉਹ ਉਸ ਦੇ ਲਈ ਕੀ ਕਰ ਸਕਦਾ ਹੈ। ਇਸ ਦੇ ਬਾਅਦ ਮਜ਼ਾਕ ’ਚ ਪਤੀ-ਪਤਨੀ ਵਲੋਂ 2 ਗਿਲਾਸਾਂ ’ਚ ਕੋਲਡਰਿੰਗ ਪਾਉਣ ਦੇ ਬਾਅਦ ਚੂਹੇ ਮਾਰ ਦਵਾਈ ਵੀ ਪਾ ਦਿੱਤੀ ’ਤੇ ਦੋਵੇਂ ਪੀ ਗਏ। ਇਸ ਦੇ ਬਾਅਦ ਦੋਵਾਂ ਦੀ ਸਿਹਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਸੋਮਵਾਰ ਦੀ ਸ਼ਾਮ ਨੂੰ ਉਸ ਦੀ ਧੀ ਮਨਪ੍ਰੀਤ ਕੌਰ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਜੁਆਈ ਅਜੇ ਵੀ ਹਸਪਤਾਲ ’ਚ ਦਾਖ਼ਲ ਹੈ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇਣ ’ਤੇ ਉਸ ਦੇ ਬਿਆਨ ’ਤੇ 174 ਦੀ ਕਾਰਵਾਈ ਕਰਕੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਫ਼ਸਰ ਤੋਂ ਤੰਗ ਆ ਕੇ ਸਹਿਕਾਰਤਾ ਵਿਭਾਗ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਇਡ ਨੋਟ