ਪਤੀ ਨੇ ਪਰਿਵਾਰ ਨਾਲ ਮਿਲ ਪਤਨੀ ਨੂੰ ਲਗਾਈ ਅੱਗ, ਮਾਮਲਾ ਦਰਜ

Friday, Mar 23, 2018 - 04:02 PM (IST)

ਪਤੀ ਨੇ ਪਰਿਵਾਰ ਨਾਲ ਮਿਲ ਪਤਨੀ ਨੂੰ ਲਗਾਈ ਅੱਗ, ਮਾਮਲਾ ਦਰਜ

ਫਾਜ਼ਿਲਕਾ (ਲੀਲਾਧਰ) : ਫਾਜ਼ਿਲਕਾ ਜ਼ਿਲੇ ਦੇ ਤਹਿਤ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਅਰਨੀਵਾਲਾ ਵਿਚ ਔਰਤ ਨਾਲ ਮਾਰਕੁੱਟ ਕਰਕੇ ਅੱਗ ਲਗਾਉਣ ਸਬੰਧੀ ਪਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਕਿਰਨਦੀਪ ਕੌਰ ਵਾਸੀ ਪਿੰਡ ਡੱਬਵਾਲਾ ਕਲਾਂ ਨੇ ਦੱਸਿਆ ਕਿ ਉਸਦਾ ਪਤੀ ਵਿਜੈ ਕੁਮਾਰ ਜੋ ਅਕਸਰ ਉਸ ਨਾਲ ਮਾਰਕੁੱਟ ਕਰਦਾ ਸੀ ਨੇ 20 ਮਾਰਚ 2018 ਨੂੰ ਆਪਣੇ ਪਰਿਵਾਰਕ ਮੈਂਬਰਾਂ ਚਰਨਜੀਤ ਕੁਮਾਰ, ਕ੍ਰਿਸ਼ਨਾ ਬਾਈ, ਸੀਮਾ ਰਾਣੀ ਸਾਰੇ ਵਾਸੀ ਪਿੰਡ ਡੱਬਵਾਲਾ ਕਲਾਂ ਹਾਲ ਵਾਸੀ ਅਰਨੀਵਾਲਾ ਸ਼ੇਖ ਸੁਭਾਨ ਨਾਲ ਮਿਲ ਕੇ ਉਸ ਦੀ ਮਾਰਕੁੱਟ ਕੀਤੀ ਅਤੇ ਉਸਦੇ ਕਪੜਿਆਂ ਨੂੰ ਅੱਗ ਲਗਾ ਦਿੱਤੀ। ਜਿਸ ਕਾਰਨ ਉਹ ਕਾਫ਼ੀ ਝੁਲਸ ਗਈ। ਪੁਲਸ ਨੇ ਹੁਣ ਜਾਂਚ ਪੜਤਾਲ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News