ਮਮਦੋਟ ''ਚ ਵੱਡੀ ਵਾਰਦਾਤ, ਪਤੀ ਵਲੋਂ ਕਹੀ ਨਾਲ ਗਰਭਵਤੀ ਪਤਨੀ ਤੇ ਧੀ ਦਾ ਕਤਲ

Sunday, Mar 22, 2020 - 06:22 PM (IST)

ਮਮਦੋਟ ''ਚ ਵੱਡੀ ਵਾਰਦਾਤ, ਪਤੀ ਵਲੋਂ ਕਹੀ ਨਾਲ ਗਰਭਵਤੀ ਪਤਨੀ ਤੇ ਧੀ ਦਾ ਕਤਲ

ਮਮਦੋਟ (ਜਸਵੰਤ, ਸ਼ਰਮਾ) : ਪੁਲਸ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਪੋਜੋ ਕੇ ਹਿਠਾੜ ਵਿਖੇ ਇਕ ਵਿਅਕਤੀ ਵੱਲੋਂ ਸ਼ੱਕ ਦੇ ਆਧਾਰ 'ਤੇ ਆਪਣੀ ਪਤਨੀ ਅਤੇ ਢਾਈ ਸਾਲ ਦੀ ਲੜਕੀ ਨੂੰ ਕਹੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਵਿਚ ਇਕ ਡੇਢ ਸਾਲ ਦੀ ਬੱਚੀ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਪੁਲਸ ਥਾਣਾ ਮਮਦੋਟ ਤੋਂ ਇੰਸਪੈਕਟਰ ਰਵੀ ਕੁਮਾਰ ਅਤੇ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਸਬੰਧੀ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਨੇ ਆਪਣੀ ਪਤਨੀ ਨਿਰਮਲਜੀਤ ਕੌਰ ਜੋ ਕਿ ਗਰਭਵਤੀ ਸੀ ਅਤੇ ਇਕ ਢਾਈ ਸਾਲ ਦੀ ਲੜਕੀ ਨਵਦੀਪ ਕੌਰ ਨੂੰ ਕਹੀ ਦੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਡੇਢ ਸਾਲ ਦੀ ਲੜਕੀ ਜਸਮੀਤ ਕੌਰ ਨੂੰ ਗੰਭੀਰ ਰੂਪ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਦੁਆਬਾ 'ਚ 'ਜਨਤਾ ਕਰਫਿਊ' ਦਾ ਅਸਰ ਸੜਕਾਂ 'ਤੇ ਪਸਰੀ ਸੁੰਨ, ਦੇਖੋ ਤਸਵੀਰਾਂ      

ਉਨ੍ਹਾਂ ਕਿਹਾ ਕਿ ਮ੍ਰਿਤਕ ਨਿਰਮਲਜੀਤ ਕੌਰ ਗਰਭਵਤੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਸ ਵੱਲੋਂ ਫ਼ੌਰੀ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ 31 ਮਾਰਚ ਤਕ 'ਪੰਜਾਬ ਲੌਕ ਡਾਊਨ'      


author

Gurminder Singh

Content Editor

Related News