ਪਤੀ-ਪਤਨੀ ਦਾ ਚਲਦਾ ਸੀ ਘਰੇਲੂ ਝਗੜਾ, ਕੁੜਮ ਆਪਸ ’ਚ ਹੋਏ ਹੱਥੋਂ-ਪਾਈ
Friday, Mar 05, 2021 - 03:53 PM (IST)
ਬਟਾਲਾ (ਗੁਰਪ੍ਰੀਤ) - ਬਟਾਲਾ ਵਿੱਚ ਇੱਕ ਪਤੀ-ਪਤਨੀ ਦਾ ਘਰੇਲੂ ਝਗੜਾ ਇਸ ਹੱਦ ਤੱਕ ਪਹੁੰਚ ਗਿਆ ਕਿ ਦੋਹਾਂ ਕੁੜਮਾਂ ਦੇ ਵਿਚਕਾਰ ਹੱਥੋਂ-ਪਾਈ ਤੱਕ ਗੱਲ ਪਹੁੰਚ ਗਈ ਹੈ। ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਵਿੱਚ ਰਾਧਾ ਕ੍ਰਿਸ਼ਨਾ ਕਾਲੋਨੀ ਦੇ ਰਹਿਣ ਵਾਲੇ ਇਕ ਪਰਿਵਾਰ ਅਮਰ ਨਾਗੀ ਦੇ ਘਰ, ਜਦੋਂ ਅੰਮ੍ਰਿਤਸਰ ਦੀ ਪੁਲਸ ਅਤੇ ਕੁੜੀ ਦਾ ਪਰਿਵਾਰ ਪਰਵਾਨਾ ਦਰਜ ਕਰਾਉਣ ਪਹੁੰਚਿਆ ਤਾਂ ਘਰ ’ਚ ਮੌਜੂਦ ਕੁੜੀ ਦੇ ਸਹੁਰੇ ਵਲੋਂ ਆਪਣੀ ਨੂੰਹ ਅਤੇ ਹੋਰਨਾਂ ’ਤੇ ਹਮਲਾ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ
ਦੂਜੇ ਪਾਸੇ ਸਹੁਰੇ ਅਮਰ ਨਾਗੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਕਤ ਲੋਕਾਂ ’ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਨੂੰਹ ਦੇ ਪਰਿਵਾਰ ਕੁਝ ਗੁੰਡੇ ਲੈ ਕੇ ਆਏ ਸਨ, ਜਿਨ੍ਹਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਕੁੜੀ ਨੇ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਹ ਮੁਲਾਜ਼ਮਾਂ ਸਮੇਤ ਮੁੰਡੇ ਦੇ ਘਰ ਪਰਵਾਨੇ ਲਈ ਪਹੁੰਚੇ ਤਾਂ ਮੁੰਡੇ ਅਮਰਪ੍ਰੀਤ ਸਿੰਘ ਦੇ ਪਿਤਾ ਸਣੇ ਬਾਕੀ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੀ ਕੁੜੀ ਨਾਲ ਗਾਲੀ-ਗਲੋਚ ਕੀਤੀ।
ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ
ਮੁੰਡੇ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਮਰਪ੍ਰੀਤ ਸਿੰਘ ਦਾ ਪ੍ਰੇਮ ਵਿਆਹ ਗਗਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਹਾਂ ਵਿਚਕਾਰ ਮਤ-ਭੇਦ ਪੈਦਾ ਹੋ ਗਏ, ਜਿਸ ਕਾਰਨ ਉਨ੍ਹਾਂ ਦੇ ਘਰ ਦਾ ਮਾਹੌਲ ਹਮੇਸ਼ਾ ਖ਼ਰਾਬ ਰਹਿੰਦਾ ਸੀ। ਕਈ ਵਾਰ ਤਾਂ ਉਨ੍ਹਾਂ ਦੀ ਨੂੰਹ ਗਗਨਦੀਪ ਉਨ੍ਹਾਂ ਦੇ ਪੁੱਤਰ ਨੂੰ ਝਗੜੇ ਸਮੇਂ ਖ਼ੁਦਕੁਸ਼ੀ ਕਰ ਲੈਣ ਦੀਆਂ ਧਮਕੀਆਂ ਵੀ ਦਿੰਦੀ ਸੀ। ਨੂੰਹ ਦੇ ਪਰਿਵਾਰ ਨੇ ਉਸਦੇ ਕੁੜੀ ਦੇ ਸਹੁਰੇ ਪਰਿਵਾਰ ’ਤੇ ਮੁੰਡੇ ਨੂੰ ਛਪਾਉਣ ਅਤੇ ਭਜਾਉਣ ਦੇ ਦੋਸ਼ ਵੀ ਲਾਏ। ਮੁੰਡੇ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਮੁੰਡਾ ਕਿਥੇ ਹੈ। ਸਾਰੇ ਮਾਮਲੇ ਨੂੰ ਦੇਖਦੇ ਹੋਏ ਗੁਰਦਾਸਪੁਰ ਪੁਲਸ ਨੇ ਕਿਹਾ ਕਿ ਦੋਹਾਂ ਪਰਿਵਾਰ ’ਚ ਜੋ ਝਗੜਾ ਚੱਲ ਰਿਹਾ ਹੈ, ਉਸ ਦੀ ਜਾਂਚ ਕਰਨ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਰੋਪੜ ਦੇ ‘ਕਰਨਪ੍ਰੀਤ’ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਦੇਵੇਗੀ 18 ਲੱਖ ਰੁਪਏ