ਪਤੀ ਦੇ ਅੰਤਿਮ ਅਰਦਾਸ ਦੀਆਂ ਰਸਮਾਂ ਤੋਂ ਬਾਅਦ ਪੁਲਸ ਨੇ ਪਤਨੀ ਕੀਤੀ ਗ੍ਰਿਫ਼ਤਾਰ

Monday, May 18, 2020 - 02:17 PM (IST)

ਪਤੀ ਦੇ ਅੰਤਿਮ ਅਰਦਾਸ ਦੀਆਂ ਰਸਮਾਂ ਤੋਂ ਬਾਅਦ ਪੁਲਸ ਨੇ ਪਤਨੀ ਕੀਤੀ ਗ੍ਰਿਫ਼ਤਾਰ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸਥਾਨਕ ਇੰਦਰਾ ਕਲੌਨੀ ਵਾਸੀ ਗੁਰਵਿੰਦਰ ਸਿੰਘ ਵਲੋਂ ਆਪਣੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧਾਂ ਤੋਂ ਦੁਖੀ ਆ ਕੇ ਸੁਸਾਇਡ ਨੋਟ ਲਿਖ ਕੇ ਆਤਮ-ਹੱਤਿਆ ਕਰਨ ਜਾ ਰਿਹਾ ਸੀ ਜਿਸ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਪੁਲਸ ਨੇ ਉਸਦੀ ਅੰਤਿਮ ਅਰਦਾਸ ਦੀਆਂ ਰਸਮਾਂ ਹੋਣ ਉਪਰੰਤ ਉਸਦੀ ਪਤਨੀ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਅਨੁਸਾਰ ਐਤਵਾਰ ਬਾਅਦ ਦੁਪਹਿਰ ਮ੍ਰਿਤਕ ਗੁਰਵਿੰਦਰ ਸਿੰਘ ਨਮਿੱਤ ਅੰਤਿਮ ਅਰਦਾਸ ਹੋ ਰਹੀ ਸੀ ਜਿਸ 'ਚ ਉਸਦੀ ਪਤਨੀ ਵੀ ਸ਼ਾਮਿਲ ਸੀ। ਮਾਛੀਵਾੜਾ ਪੁਲਸ ਨੇ ਜਿਉਂ ਹੀ ਅੰਤਿਮ ਅਰਦਾਸ ਦੀਆਂ ਰਸਮਾਂ ਖਤਮ ਹੋਈਆਂ ਤਾਂ ਤੁਰੰਤ ਉਸਦੀ ਪਤਨੀ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਮਾਛੀਵਾੜਾ ਪੁਲਸ ਵਲੋਂ ਮ੍ਰਿਤਕ ਗੁਰਵਿੰਦਰ ਸਿੰਘ ਦੇ ਸੁਸਾਇਡ ਨੋਟ ਦੇ ਅਧਾਰ 'ਤੇ ਪਤਨੀ ਸਰਬਜੀਤ ਕੌਰ ਅਤੇ ਇਕ ਹੋਰ ਵਿਅਕਤੀ ਛਾਮ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਛਾਮ ਜੋ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪਤੀ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਪਤਨੀ ਸਰਬਜੀਤ ਕੌਰ ਜੇਲ ਚਲੀ ਗਈ ਅਤੇ ਉਸਦੇ 2 ਛੋਟੇ-ਛੋਟੇ ਬੱਚੇ ਆਪਣੀ ਦਾਦੀ ਕੋਲ ਹਨ ਜੋ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਕਰੇਗੀ।


author

Gurminder Singh

Content Editor

Related News