ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਅੜਿੱਕੇ
Sunday, Jul 02, 2017 - 10:04 AM (IST)

ਫਾਜ਼ਿਲਕਾ/ਮੰਡੀ ਲਾਧੂਕਾ(ਨਾਗਪਾਲ, ਲੀ੍ਰਲਾਧਰ, ਸੰਧੂ)—ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਬਹਿਕ ਖਾਸ ਦੇ ਨੇੜੇ ਇਕ ਵਿਅਕਤੀ ਨੂੰ 1000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸੁਰਿੰਦਰ ਕੁਮਾਰ 30 ਜੂਨ ਨੂੰ ਸ਼ਾਮ ਲਗਭਗ 4 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ, ਤਾਂ ਪਿੰਡ ਬਹਿਕ ਖਾਸ ਦੇ ਨੇੜੇ ਸਮਸ਼ੇਰ ਸਿੰਘ ਵਾਸੀ ਪਿੰਡ ਬਹਿਕ ਖਾਸ ਤੋਂ 1000 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।