‘ਅੰਨ ਭੰਡਾਰ ਹੁੰਦੇ ਹੋਏ ਵੀ ਭੁੱਖੇ ਮਰ ਰਹੇ ਹਨ ਲੋਕ’, ਜਾਣੋ ਆਖਰ ਕਿਉਂ (ਵੀਡੀਓ)
Wednesday, May 06, 2020 - 05:19 PM (IST)
ਜਲੰਧਰ (ਬਿਊਰੋ) - ਕੋਰੋਨਾ ਸੰਕਟ ਕਾਲ ਦੇ ਸਮੇਂ ’ਚ ਵੀ ਦੇਸ਼ ਦੇ ਸਾਰੇ ਅੰਨ ਭੰਡਾਰ ਭਰੇ ਹੋਏ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਸੂਬਿਆ ’ਚੋਂ ਇਹ ਖਬਰਾਂ ਆ ਰਹੀਆਂ ਹਨ ਕਿ ਲੋਕ ਭੁੱਖ ਦੇ ਨਾਲ ਹਾਲ-ਬੇਹਾਲ ਹੋ ਰਹੇ ਹਨ। ਝਾਰਖੰਡ ਅਤੇ ਬਿਹਾਰ ਤੋਂ ਖਬਰਾਂ ਆ ਰਹੀਆਂ ਹਨ ਕਿ ਰਾਸ਼ਨ ਕਾਰਡ ਦੀ ਘਾਟ ਦੇ ਕਾਰਨ ਲੋਕਾਂ ਨੂੰ ਅਨਾਜ ਨਹੀਂ ਮਿਲ ਰਿਹਾ, ਜਿਸ ਸਕਦਾ ਬਹੁਤ ਸਾਰੇ ਸ਼ਹਿਰਾਂ ’ਚ ਲੋਕ ਭੁੱਖੇ ਮਰ ਰਹੇ ਹਨ। ਦੱਸ ਦੇਈਏ ਕਿ ਮਿਲ ਰਹੀਆਂ ਅਜਿਹੀਆਂ ਰਿਪੋਟਾਂ ਸਰਕਾਰ ਦੇ ਵਿਵਸਥਾ ਅਤੇ ਬੇਰਹਿਮੀ ਦੀ ਪੋਲ ਖੋਲ੍ਹ ਰਹੀਆਂ ਹਨ। ਕਹਿਣ ਨੂੰ ਤਾਂ ਦੇਸ਼ ਅਨਾਜ ਦੇ ਮਾਮਲੇ ’ਚ ਸਵੈ-ਨਿਰਭਰ ਹੈ ਪਰ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ’ਚੋਂ ਲੱਖਾਂ ਲੋਕਾਂ ਦੇ ਭੁੱਖੇ ਰਹਿਣ ਦੀਆਂ ਖਬਰਾਂ ਆ ਰਹੀਆਂ ਹਨ।
ਲਾਕਡਾਊਨ ਦੇ ਸਮੇਂ ਤੋਂ ਹੀ ਸਥਿਤੀ ਬਹੁਤ ਖਰਾਬ ਹੋ ਗਈ ਹੈ। ਲੱਖਾਂ ਲੋਕ ਸ਼ਹਿਰਾਂ ਤੋਂ ਪਰਵਾਸ ਕਰਕੇ ਪਿੰਡਾਂ ਵੱਲ ਪਰਤ ਆਏ ਹਨ, ਜਿਨ੍ਹਾਂ ਲੋਕ ਖਾਣ ਨੂੰ ਕੁਝ ਵੀ ਨਹੀਂ ਹੈ। ਪਰ ਦਿਲਚਪਸ ਗੱਲ ਇਹ ਹੈ ਕਿ ਰਾਸ਼ਨ ਕਾਰਡ ਦੀ ਘਾਟ ਦੇ ਕਾਰਨ ਲੱਖਾਂ ਪਰਿਵਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਮਿਲਣ ਵਾਲੇ ਅਨਾਜ ਨੂੰ ਹਾਸਲ ਨਹੀਂ ਕਰ ਪਾ ਰਹੇ।
ਦੱਸਣਯੋਗ ਹੈ ਕਿ ਕੋਰੋਨਾ ਸੰਕਟ ਕਾਲ ਵਿਚ ਸਰਕਾਰ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਅਗਲੇ ਛੇ ਮਹੀਨਿਆਂ ਤੱਕ ਦੇਸ਼ ਦੀ ਲਗਭਗ 100 ਕਰੋੜ ਆਬਾਦੀ ਨੂੰ ਬਿਨਾਂ ਕਾਗਜ਼ ਜਾਂ ਰਾਸ਼ਨ ਕਾਰਡ ਵੇਖੇ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਕਿਉਂਕਿ ਸਰਕਾਰ ਦੇ ਗੋਦਾਮ ਅਨਾਜ ਨਾਲ ਭਰੇ ਹੋਏ ਹਨ, ਇਸ ਲਈ ਸਰਕਾਰ ਨੂੰ ਮੁਫਤ ਅਨਾਜ ਦੇਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਸਿਰਫ ਖਜ਼ਾਨੇ ਵਿਚੋਂ ਲੱਖ-ਦੋ ਲੱਖ ਕਰੋੜ ਵਾਧੂ ਖਰਚਣੇ ਪੈਣਗੇ। ਖ਼ਜ਼ਾਨੇ 'ਤੇ ਪੈਣ ਵਾਲੇ ਇਸ ਵਾਧੂ ਬੋਝ ਨੂੰ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਫਜ਼ੂਲਖਰਚੀ ਨੂੰ ਖਤਮ ਕਰਕੇ ਖਤਮ ਕੀਤਾ ਜਾ ਸਕਦਾ ਹੈ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੈ ਹੋ ‘ਜਗਬਾਣੀ ਪੋਡਕਾਸਟ’ ਦੀ ਇਹ ਰਿਪੋਰਟ...