ਵਿਵਾਦਾਂ ''ਚ ਘਿਰਿਆ ਜਲੰਧਰ ਦਾ ਮਸ਼ਹੂਰ ਹੋਟਲ! ਪਾਰਟੀ ਦੌਰਾਨ ਖ਼ੂਨੀ ਝੜਪ, ਮਹਿਲਾ ਨਾਲ ਬਦਸਲੂਕੀ ਦੇ ਦੋਸ਼

Sunday, Aug 30, 2026 - 06:40 PM (IST)

ਵਿਵਾਦਾਂ ''ਚ ਘਿਰਿਆ ਜਲੰਧਰ ਦਾ ਮਸ਼ਹੂਰ ਹੋਟਲ! ਪਾਰਟੀ ਦੌਰਾਨ ਖ਼ੂਨੀ ਝੜਪ, ਮਹਿਲਾ ਨਾਲ ਬਦਸਲੂਕੀ ਦੇ ਦੋਸ਼

ਜਲੰਧਰ (ਸੋਨੂੰ)- ਜਲੰਧਰ ਦੇ ਹੋਟਲ ਮੈਰੀਟਨ 'ਚ ਦੇਰ ਰਾਤ ਇਕ ਪਾਰਟੀ ਦੌਰਾਨ ਮਹਿਮਾਨਾਂ ਅਤੇ ਹੋਟਲ ਦੇ ਸਟਾਫ਼ ਅਤੇ ਬਾਊਂਸਰਾਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਇਸ ਹੰਗਾਮੇ ਦੌਰਾਨ ਇਕ ਵਿਅਕਤੀ ਦਾ ਸਿਰ ਫਟ ਗਿਆ ਅਤੇ ਦੂਜੇ ਵਿਅਕਤੀ ਦੇ ਜਬੜੇ 'ਤੇ ਗੰਭੀਰ ਸੱਟ ਲੱਗੀ ਹੈ। ਇਸ ਤੋਂ ਇਲਾਵਾ ਹੋਟਲ ਸਟਾਫ਼ 'ਤੇ ਪਾਰਟੀ 'ਚ ਆਈ ਇਕ ਮਹਿਲਾ ਅਤੇ ਡਾਂਸਰ ਨਾਲ ਅਸ਼ਲੀਲ ਹਰਕਤ (ਬੈਡ ਟੱਚ) ਅਤੇ ਬਦਸਲੂਕੀ ਕਰਨ ਦੇ ਗੰਭੀਰ ਦੋਸ਼ ਵੀ ਲੱਗੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੈਂਟ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। 

PunjabKesari

ਖਾਣੇ ਦੀ ਕਮਿਟਮੈਂਟ ਨੂੰ ਲੈ ਕੇ ਸ਼ੁਰੂ ਹੋਇਆ ਸੀ ਵਿਵਾਦ
ਮਿਲੀ ਜਾਣਕਾਰੀ ਮੁਤਾਬਕ ਇਹ ਪਾਰਟੀ ਸ਼ਹਿਰ ਦੇ ਇਕ ਵਪਾਰੀ ਰਵੀ ਵੱਲੋਂ ਰੱਖੀ ਗਈ ਸੀ। ਸ਼ਨੀਵਾਰ ਦੇਰ ਰਾਤ ਕਰੀਬ 3 ਵਜੇ ਜਦੋਂ ਹੋਟਲ ਸਟਾਫ਼ ਤੋਂ ਪੁੱਛਿਆ ਗਿਆ ਕਿ ਕਮਿਟਮੈਂਟ ਮੁਤਾਬਕ ਖਾਣਾ ਕਿਉਂ ਸਰਵ ਨਹੀਂ ਕੀਤਾ ਜਾ ਰਿਹਾ ਤਾਂ ਮੈਨੇਜਰ ਨਾਲ ਬਹਿਸ ਸ਼ੁਰੂ ਹੋ ਗਈ। ਇਸ ਬਹਿਸ 'ਚ ਪਾਰਟੀ ਵਿੱਚ ਆਏ ਭੱਲਾ ਨਾਮਕ ਮਹਿਮਾਨ ਨੇ ਮੈਨੇਜਰ ਨਾਲ ਗੱਲਬਾਤ ਕੀਤੀ, ਜੋ ਵੇਖਦੇ ਹੀ ਵੇਖਦੇ ਹੱਥੋਪਾਈ ਵਿੱਚ ਬਦਲ ਗਈ।

ਇਹ ਵੀ ਪੜ੍ਹੋ: ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ

ਡਾਂਸਰ ਤੇ ਮਹਿਲਾ ਮਹਿਮਾਨ ਨਾਲ ਬਦਸਲੂਕੀ ਦੇ ਲਾਏ ਦੋਸ਼
ਪੀੜਤ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ 'ਚ ਡਾਂਸਰਾਂ ਨੂੰ ਬੁਲਾਇਆ ਸੀ, ਜਿਨ੍ਹਾਂ ਨਾਲ ਹੋਟਲ ਸਟਾਫ਼ ਨੇ ਬਦਸਲੂਕੀ ਕੀਤੀ। ਜਦੋਂ ਉਹ ਡਾਂਸ ਕਰਨ ਵਾਲੀ ਕੁੜੀ ਨੂੰ ਬਚਾਉਣ ਲਈ ਅੱਗੇ ਵਧੇ ਤਾਂ ਵੇਟਰ, ਮੈਨੇਜਰ ਰਜਤ ਅਤੇ ਬਾਊਂਸਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟ ਲੱਗੀ।

PunjabKesari

ਇਸ ਦੇ ਨਾਲ ਹੀ ਪਾਰਟੀ 'ਚ ਸ਼ਾਮਲ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਹੋਟਲ 'ਚ ਉਸਦੀ ਪਤਨੀ ਨੂੰ ਗਲਤ ਤਰੀਕੇ ਨਾਲ ਛੂਹਣ (ਬੈਡ ਟੱਚ) ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਮੂੰਹ 'ਤੇ ਮੁੱਕਾ ਮਾਰਿਆ ਗਿਆ, ਜਿਸ ਨਾਲ ਉਸ ਦੇ ਜਬੜੇ 'ਤੇ ਸੱਟ ਲੱਗੀ। ਭੱਲਾ ਮੁਤਾਬਕ ਹੋਟਲ ਕਰਮਚਾਰੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ 'ਤੇ ਵੀ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ: ਕੁੜੀ ਦੀ ਇਕ ਸਾਲ ਤੱਕ ਨੌਜਵਾਨ ਰੋਲ਼ਦਾ ਰਿਹਾ ਪੱਤ! ਭੂਆ ਵੀ ਦਿੰਦੀ ਰਹੀ ਸਾਥ, ਜਦ ਖੁੱਲ੍ਹਿਆ ਭੇਤ ਤਾਂ...

ਮੇਅਰ ਅਤੇ ਹਲਕਾ ਇੰਚਾਰਜ ਦੇ ਭਰਾ ਹੋਣ ਦਾ ਦਾਅਵਾ ਕੀਤਾ ਪਰ ਹੋਟਲ ਸਟਾਫ਼ ਨੇ ਇਕ ਨਾ ਸੁਣੀ
ਪੀੜਤ ਭੱਲਾ ਨੇ ਹੋਟਲ ਸੰਚਾਲਕ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੋਟਲ ਸੰਚਾਲਕ ਨੂੰ ਦੱਸਿਆ ਸੀ ਕਿ ਉਹ ਜਲੰਧਰ ਦੇ ਮੇਅਰ ਵਿਨੀਤ ਧੀਰ ਅਤੇ ਸੈਂਟਰਲ ਹਲਕਾ ਇੰਚਾਰਜ (ਨਿਤਿਨ ਕੋਹਲੀ) ਦੇ ਭਰਾ ਹਨ ਪਰ ਇਸ ਦੇ ਬਾਵਜੂਦ ਹੋਟਲ ਸਟਾਫ਼ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਕੁੱਟਮਾਰ ਜਾਰੀ ਰੱਖੀ। ਦੱਸਣਯੋਗ ਹੈ ਕਿ ਹੋਟਲ ਦੇ ਹਿੱਸੇਦਾਰਾਂ (ਪਾਰਟਨਰਜ਼) ਵਿਚਕਾਰ ਚੱਲ ਰਹੇ ਪੁਰਾਣੇ ਵਿਵਾਦ ਨੂੰ ਦੋ ਦਿਨ ਪਹਿਲਾਂ ਹੀ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਜਲੰਧਰ ਦੇ ਮੇਅਰ ਵਿਨੀਤ ਧੀਰ ਨੇ ਸੁਲਝਾਇਆ ਸੀ ਪਰ ਹੁਣ ਇਸ ਨਵੇਂ ਝਗੜੇ ਨੇ ਮਾਮਲੇ ਨੂੰ ਮੁੜ ਗਰਮਾ ਦਿੱਤਾ ਹੈ।

ਇਹ ਵੀ ਪੜ੍ਹੋ: DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

shivani attri

Content Editor

Related News