ਹਗ ਡੇਅ: ਬਿਨਾਂ ਬੋਲੇ ਪਿਆਰ ਦਾ ਕਰਵਾਏ ਅਹਿਸਾਸ

Wednesday, Feb 12, 2020 - 03:48 PM (IST)

ਹਗ ਡੇਅ: ਬਿਨਾਂ ਬੋਲੇ ਪਿਆਰ ਦਾ ਕਰਵਾਏ ਅਹਿਸਾਸ

ਜਲੰਧਰ (ਸ਼ੀਤਲ ਜੋਸ਼ੀ)— 'ਦੋ ਪਲ ਦੀ ਨਾਰਾਜ਼ਗੀ ਇਕ ਪਲ 'ਚ ਮੁੱਕ ਜਾਏ, ਜੇ ਇਕ ਵਾਰ ਆ ਕੇ ਤੂੰ ਮੇਰੇ ਸੀਨੇ ਨਾਲ ਲਿਪਟ ਜਾਏਂ', ਵੈਲੇਨਟਾਈਨ ਡੇਅ ਦੇ ਛੇਵੇਂ ਦਿਨ ਨੂੰ ਹਗ ਡੇਅ ਦੇ ਤੌਰ 'ਤੇ ਮਨਾਉਣ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ। ਰੋਂਦਾ ਹੋਇਆ ਬੱਚਾ ਜਦੋਂ ਮਾਂ ਦੇ ਗਲੇ ਲੱਗਦਾ ਹੈ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਦੁਨੀਆਂ ਜਹਾਨ ਦੀਆਂ ਪ੍ਰੇਸ਼ਾਨੀਆਂ ਛੂ ਮੰਤਰ ਹੋ ਗਈਆਂ ਹੋਣ। ਪਿਆਰ ਨਾਲ ਗਲੇ ਲਾਉਣਾ ਭਾਵ ਗਲਵੱਕੜੀ ਪਾਉਣਾ ਇਕ ਬੇਹੱਦ ਸੁਖਦ ਅਹਿਸਾਸ ਹੁੰਦਾ ਹੈ, ਜਿਸ ਨਾਲ ਮਨ ਨੂੰ ਬੇਹੱਦ ਸਕੂਨ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਵੈਲੇਨਟਾਈਨ ਵੀਕ 'ਚ ਇਸ ਖਾਸ ਦਿਨ ਦੇ ਹੋਣ 'ਤੇ ਇਸ ਨੂੰ ਪ੍ਰੇਮੀ-ਪ੍ਰੇਮਿਕਾ ਨਾਲ ਜੋੜਿਆ ਜਾਂਦਾ ਹੈ, ਜਦੋਂਕਿ ਆਮ ਜ਼ਿੰਦਗੀ 'ਚ ਗਲਵੱਕੜੀ ਪਾਉਣਾ ਸੁਭਾਵਿਕ ਜਿਹੀ ਗੱਲ ਹੈ।

ਬਿਨਾਂ ਬੋਲੇ ਅਹਿਸਾਸ ਕਰਵਾਏ ਪਿਆਰ ਦਾ
ਹਗ ਕਰਨਾ ਵੈਸੇ ਤਾਂ ਆਮ ਜਿਹੀ ਆਦਤ ਹੁੰਦੀ ਹੈ। ਜਦੋਂ ਅਸੀਂ ਆਪਣੇ ਕਿਸੇ ਖਾਸ ਰਿਸ਼ਤੇਦਾਰ ਜਾਂ ਦੋਸਤ ਨੂੰ ਕਾਫੀ ਦੇਰ ਬਾਅਦ ਮਿਲਦੇ ਹਾਂ ਤਾਂ ਗਲੇ ਲੱਗ ਕੇ ਹੀ ਮਿਲਦੇ ਹਾਂ। 'ਵੈਲੇਨਟਾਈਨ ਵੀਕ' ਦੌਰਾਨ ਮਨਾਏ ਜਾਣ ਵਾਲੇ ਇਸ ਦਿਨ ਨੂੰ ਨੌਜਵਾਨ ਸਿਰਫ ਪ੍ਰੇਮੀ-ਪ੍ਰੇਮਿਕਾ ਦੀ ਗਲਵੱਕੜੀ ਤੱਕ ਹੀ ਦੇਖਦੇ ਹਨ, ਜਦੋਂਕਿ ਆਪਣੇ ਪਿਆਰ, ਆਦਰ ਨੂੰ ਗਲੇ ਲਾ ਕੇ ਇਜ਼ਹਾਰ ਕਰਨਾ ਆਮ ਹੈ।

PunjabKesari

ਬੱਚਿਆਂ ਨੂੰ ਗਲੇ ਲਾਓ, ਆਤਮ-ਵਿਸ਼ਵਾਸ ਵਧਾਓ
ਜਰਨਲ ਆਫ ਐਪੀਡੀਮੋਲੋਜੀ ਐਂਡ ਕਮਿਊਨਿਟੀ ਹੈਲਥ ਅਨੁਸਾਰ ਬੱਚਿਆਂ ਨੂੰ ਉਤਸ਼ਾਹਿਤ ਕਰਨ ਕਰਨ ਲਈ ਗਲੇ ਲਾਉਣ ਨਾਲ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਆਸਾਨੀ ਨਾਲ ਹੁੰਦਾ ਹੈ। ਮਾਤਾ-ਪਿਤਾ ਬੱਚਿਆਂ ਨੂੰ ਗਲੇ ਲਾਉਂਦੇ ਹਨ ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਬੱਚੇ ਕੋਈ ਗਲਤੀ ਕਰਨ ਤਾਂ ਮਾਪੇ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾ ਕੇ ਗਲੇ ਲਾਉਣ। ਗਲੇ ਲੱਗਣ ਨਾਲ ਸਰੀਰ ਵਿਚ ਖੂਨ ਦਾ ਸੰਚਾਰ ਵਧਦਾ ਹੈ ਤੇ ਦਿਲ ਦੀਆਂ ਬੀਮਾਰੀਆਂ ਦਾ ਰਿਸਕ ਵੀ ਘੱਟ ਹੋ ਜਾਂਦਾ ਹੈ।

ਜਾਦੂ ਦੀ ਜੱਫੀ ਕਰੇ ਟੈਨਸ਼ਨ ਫ੍ਰੀ
'ਹਗ ਡੇਅ' 'ਤੇ ਹਗ ਕਰਨਾ ਟੱਚ ਥੈਰੇਪੀ ਦਾ ਹਿੱਸਾ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿਚ ਹੋਈ ਰਿਸਰਚ ਅਨੁਸਾਰ ਗਲੇ ਲੱਗਣ ਨਾਲ ਸਰੀਰ 'ਚ ਆਕਸੀਟਾਸਿਨ ਤੇ ਸੇਰੋਟੋਨਿਨ ਨਾਮਕ ਹਾਰਮੋਨ ਦਾ ਪੱਧਰ ਵਧਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਸਰੀਰ 'ਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਦਰਦਾਂ ਤੋਂ ਵੀ ਆਰਾਮ ਮਿਲਦਾ ਹੈ। 'ਵੈਲੇਨਟਾਈਨ ਵੀਕ' ਦੇ ਕੁਝ ਦਿਨ ਤਾਂ ਇੰਨੇ ਖਾਸ ਹਨ ਕਿ ਉਹ ਆਮ ਜ਼ਿੰਦਗੀ ਦੀ ਟੈਨਸ਼ਨ ਨੂੰ ਦੂਰ ਭਜਾਉਣ ਲਈ ਬੇਹੱਦ ਲਾਹੇਵੰਦ ਹਨ। ਜਦੋਂ ਮਾਂ ਆਪਣੇ ਬੱਚੇ ਨੂੰ ਗਲੇ ਲਾ ਕੇ ਪਿਆਰ ਕਰਦੀ ਹੈ ਤਾਂ ਬੱਚਾ ਆਪਣੇ ਆਮ ਨੂੰ ਸਭ ਤੋਂ ਸੁਰੱਖਿਅਤ ਮਹਿਸੂਸ ਕਰਦਾ ਹੈ। ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਕਦੀ ਕਦੀ ਇਕ-ਦੂਜੇ ਨੂੰ ਗਲੇ ਲਾਉਣਾ ਚਾਹੀਦਾ ਹੈ।


author

shivani attri

Content Editor

Related News