ਕਦੋਂ ਰੈਗੂਲਰ ਹੋਣਗੇ ਸਪੈਸ਼ਲ ਬੱਚਿਆਂ ਨੂੰ ਜਿਊਣ ਦੀ ਕਲਾ ਸਿਖਾਉਣ ਵਾਲੇ ਅਧਿਆਪਕ

Thursday, Oct 26, 2017 - 01:11 AM (IST)

ਕਦੋਂ ਰੈਗੂਲਰ ਹੋਣਗੇ ਸਪੈਸ਼ਲ ਬੱਚਿਆਂ ਨੂੰ ਜਿਊਣ ਦੀ ਕਲਾ ਸਿਖਾਉਣ ਵਾਲੇ ਅਧਿਆਪਕ

ਹੁਸ਼ਿਆਰਪੁਰ,  (ਘੁੰਮਣ)-  ਸਰਬ ਸਿੱਖਿਆ ਅਭਿਆਨ ਅਧੀਨ ਸੇਵਾ ਕਰਦੇ ਸਪੈਸ਼ਲ ਅਧਿਆਪਕਾਂ ਨੂੰ ਪਿਛਲੇ 9 ਮਹੀਨਿਆਂ ਤੋਂ ਏਰੀਅਰ ਨਾ ਮਿਲਣ ਕਾਰਨ ਉਹ ਆਰਥਿਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ। ਯੂਨੀਅਨ ਵੱਲੋਂ ਜ਼ਿਲਾ ਪ੍ਰਧਾਨ ਤੇ ਸੂਬਾ ਸਕੱਤਰ ਰੇਣੂ ਕੰਵਰ ਦੀ ਅਗਵਾਈ 'ਚ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੇਣੂ ਕੰਵਰ ਨੇ ਕਿਹਾ ਕਿ ਸਪੈਸ਼ਲ ਅਧਿਆਪਕਾਂ ਦਾ 1 ਅਪ੍ਰੈਲ 2015 ਤੋਂ ਪੇ-ਸਕੇਲ ਲਾਗੂ ਹੋਇਆ ਸੀ, ਜਿਸ ਦਾ 9 ਮਹੀਨਿਆਂ ਦਾ ਏਰੀਅਰ ਅਜੇ ਤੱਕ ਨਹੀਂ ਦਿੱਤਾ ਗਿਆ।  ਸ਼੍ਰੀਮਤੀ ਕੰਵਰ ਨੇ ਕਿਹਾ ਕਿ ਇਸ ਵਰਗ ਦੇ ਅਧਿਆਪਕ ਸਪੈਸ਼ਲ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਅਤੇ ਜਿਊਣ ਦੀ ਕਲਾ ਸਿਖਾਉਣ ਲਈ ਜੀਅ-ਜਾਨ ਨਾਲ ਕੰਮ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਏਰੀਅਰ ਦੇ ਬਕਾਏ ਦਾ ਭੁਗਤਾਨ ਜਲਦ ਕੀਤਾ ਜਾਵੇ।  ਇਸ ਮੌਕੇ ਸਮੀਕਸ਼ਾ ਸੈਣੀ, ਊਸ਼ਾ ਰਾਣੀ, ਅੰਜੂ ਸ਼ਰਮਾ, ਅਨੀਤਾ ਕੁਮਾਰੀ, ਸਤਵੀਰ ਕੌਰ, ਅਰੁਣਾ ਕੁਮਾਰੀ, ਮਨੋਜ ਕੁਮਾਰ, ਜਸਵੰਤ ਸਿੰਘ, ਸੰਦੀਪ ਕੁਮਾਰ, ਅਮਿਤ ਭਾਰਦਵਾਜ, ਕੁੰਦਨ ਤੇ ਅਮਿਤ ਕੁਮਾਰ ਨੇ ਵੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਆਵਾਜ਼ ਬੁਲੰਦ ਕੀਤੀ। 


Related News