ਗੈਸ ਸਿਲੰਡਰ ਨਾਲ ਲੱਗੀ ਘਰ ਨੂੰ ਅੱਗ, ਸਭ ਕੁਝ ਹੋਇਆ ਸਵਾਹ

Tuesday, Jul 16, 2024 - 07:02 PM (IST)

ਬਟਾਲਾ (ਗੋਰਾਇਆ) : ਪਿੰਡ ਭੱਟੀਆਂ ਵਿਖੇ ਇਕ ਘਰ ’ਚ ਗੈਸ ਸਿਲੰਡਰ ਨੂੰ ਅੱਗ ਲੱਗ ਗਈ, ਜਿਸਨੂੰ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦਾ ਸਹਾਰਾ ਲੈਣਾ ਪਿਆ। ਇਸ ਸਬੰਧੀ ਘਰ ਦੇ ਮਾਲਕ ਸੁਖਵਿੰਦਰ ਸਿੰਘ ਸਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸਿਲੰਡਰ ਭਰਵਾਇਆ ਸੀ ਅਤੇ ਜਦੋਂ ਸਿਲੰਡਰ ਨੂੰ ਵਰਤਣ ਲੱਗੇ ਤਾਂ ਅਚਾਨਕ ਹੀ ਅੱਗ ਲੱਗ ਗਈ, ਜਿਸ ਦੌਰਾਨ ਵੇਖਦਿਆਂ ਹੀ ਵੇਖਦਿਆ ਸਾਰੇ ਕਮਰੇ ’ਚ ਅੱਗ ਫੈਲ ਗਈ। ਇਸ ਦੌਰਾਨ ਸਾਡੇ ਕਮਰੇ ਦੇ ਅੰਦਰ ਪਿਆ ਸਾਮਾਨ ਇਨਵੈਟਰ, ਕੱਪੜੇ, ਪੱਖੇ, ਕੂਲਰ ਅਤੇ ਬਿਜਲੀ ਦੀਆਂ ਤਾਰਾਂ ਵੀ ਅੱਗ ਦੀ ਲਪੇਟ ’ਚ ਆ ਗਈਆਂ।

ਇਸ ਸਮੇਂ ਆਸ ਪਾਸ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਏਨੀ ਤੇਜ਼ ਸੀ ਜਿਸ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਅਖੀਰ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੇ ਸਮੇਂ ਸਿਰ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਾਡੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।


DILSHER

Content Editor

Related News