ਭਾਰੀ ਮੀਂਹ ਨਾਲ ਮਕਾਨ ਦੀ ਡਿੱਗੀ ਛੱਤ, ਇਕ ਦੀ ਮੌਤ

Sunday, Aug 22, 2021 - 08:40 PM (IST)

ਭਾਰੀ ਮੀਂਹ ਨਾਲ ਮਕਾਨ ਦੀ ਡਿੱਗੀ ਛੱਤ, ਇਕ ਦੀ ਮੌਤ

ਬਠਿੰਡਾ(ਸੁਖਵਿੰਦਰ,ਵਰਮਾ)- ਐਤਵਾਰ ਨੂੰ ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਮੁਹੱਲਾ ਭਲੇਰੀਆਂ ਵਿਚ ਇਕ ਮਕਾਨ ਦੀ ਛੱਤ ਡਿੱਗ ਗਈ। ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸਦਾ ਲੜਕਾ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ- ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਤੋਂ ਤਾੜਿਆ
ਜਾਣਕਾਰੀ ਅਨੁਸਾਰ ਮੀਂਹ ਕਾਰਨ ਸਵੇਰੇ ਲਗਭਗ 7 ਵਜੇ ਮੁਹੱਲਾ ਭਲੇਰੀਆਂ ਵਿਚ ਇਕ ਮਕਾਨ ਦੀ ਛੱਤ ਡਿੱਗ ਗਈ, ਜਿਸ ਨਾਲ ਪਿਓ-ਪੁੱਤ ਮਲਬੇ ਹੇਠ ਦੱਬ ਗਏ। ਸੂਚਨਾ ਮਿਲਣ ’ਤੇ ਸਹਾਰਾ ਵਰਕਰਾਂ ਦੀ ਟੀਮ ਦੇ ਹਰਬੰਸ ਸਿੰਘ, ਮਨੀਕਰਨ, ਰਜਿੰਦਰ ਕੁਮਾਰ, ਸੰਦੀਪ ਗੋਇਲ ਅਤੇ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ ।

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

ਸੰਸਥਾ ਮੈਂਬਰਾਂ ਨੇ ਦੋਵਾਂ ਨੂੰ ਮਲਵੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਨੋਹਰ ਸਿੰਘ (50) ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸਦੇ ਪੁੱਤਰ ਆਜ਼ਾਦ (22) ਦਾ ਇਲਾਜ ਚੱਲ ਰਿਹਾ ਹੈ ।


author

Bharat Thapa

Content Editor

Related News