ਜੇਕਰ ਤੁਹਾਡਾ ਵੀ ਹੈ ਹੋਟਲ ਜਾਂ ਢਾਬਾ ਤਾਂ ਜ਼ਰੂਰ ਪੜ੍ਹੋ ਇਹ ਖਬਰ
Friday, Jun 16, 2017 - 03:04 PM (IST)

ਗੁਰਦਸਾਪੁਰ - ਐਕਸਾਇਜ਼ ਵਿਭਾਗ ਨੇ ਹੋਟਲਾਂ ਅਤੇ ਢਾਬੇ ਵਾਲਿਆਂ ਨੂੰ ਬਿਨਾਂ ਲਾਇਸੈਂਸ ਅਤੇ ਬਿਨਾਂ ਮੰਜੂਰੀ ਦੀ ਸ਼ਰਾਬ ਪਿਲਾਉਣ ਵਾਲੇ ਦਾ ਚਲਾਨ ਕੱਟ ਕੇ ਭਾਰੀ ਜ਼ੁਰਮਾਨਾਂ ਕਰਨ ਦੀ ਚੇਤਾਵਨੀ ਦਿੱਤੀ ਹੈ। ਐਕਸਾਇਜ਼ ਵਿਭਾਗ ਦੇ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋ ਨੇ ਕਿਹਾ ਕਿ ਸ਼ਹਿਰ 'ਚ ਬਿਨਾਂ ਮੰਜੂਰੀ ਅਤੇ ਲਾਇਸੈਂਸ ਦੇ ਹੋਟਲ ਅਤੇ ਢਾਬੇ ਵਾਲੇ ਦਿਨ-ਰਾਤ ਨਾਜਾਇਜ਼ ਤਰੀਕਿਆਂ ਨਾਲ ਸ਼ਰਾਬ ਪਿਲਾਉਣ ਦਾ ਕੰਮ ਕਰਦੇ ਹਨ ਜਿਸ ਸਬੰਧੀ ਗੁਰਦਾਸਪੁਰ ਵਾਸੀਆਂ ਵੱਲੋਂ ਕਈ ਸ਼ਿਕਾਇਤਾਂ ਮਿਲੀਆਂ ਹਨ।
ਇਸ ਸਬੰਧੀ ਉਹ ਪਹਿਲਾਂ ਵੀ ਕਈ ਵਾਰ ਹੋਟਲ ਅਤੇ ਢਾਬੇ ਵਾਲਿਆਂ ਨੂੰ ਚੇਤਾਵਨੀ ਦੇ ਚੁੱਕੇ ਹਨ ਪਰ ਉਹ ਨਹੀਂ ਮੰਨ ਰਹੇ ਅਤੇ ਬਿਨਾਂ ਮੰਜੂਰੀ ਅਤੇ ਲਾਇਸੈਂਸ ਦੇ ਸ਼ਰਾਬ ਪਿਲਾ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਅਗਲੇ 2 ਦਿਨਾਂ ਤੱਕ ਅਜਿਹਾ ਕਰਨ ਤੋਂ ਨਾ ਹਟੇ ਤਾਂ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੱਟ ਕੇ ਜ਼ੁਰਮਾਨਾਂ ਲਗਾ ਕੇ ਹੋਟਲ ਅਤੇ ਢਾਬਿਆਂ ਨੂੰ ਤਾਲੇ ਲਗਾ ਦਿੱਤੇ ਜਾਣਗੇ।