ਹੋਟਲੀਅਰ ਗਿੱਕੀ ਮਰਡਰ ਕੇਸ : ਹਾਈ ਕੋਰਟ ਨੇ ਚਾਰਾਂ ਮੁਲਜ਼ਮਾਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ ਰੱਖੀ ਬਰਕਰਾਰ

10/17/2019 1:40:52 AM

ਜਲੰਧਰ,(ਜ. ਬ.): ਜਲੰਧਰ ਦੇ ਬਹੁ-ਚਰਚਿਤ ਅਤੇ ਹਾਈ ਪ੍ਰੋਫਾਈਲ ਗਿੱਕੀ ਹੱਤਿਆ ਕਾਂਡ ਵਿਚ ਚਾਰਾਂ ਮੁਲਜ਼ਮਾਂ ਨੂੰ ਗੁਰਦਾਸਪੁਰ ਸੈਸ਼ਨ ਕੋਰਟ ਵਲੋਂ ਸੁਣਾਈ ਗਈ ਉਮਰਕੈਦ ਦੀ ਸਜ਼ਾ ਨੂੰ ਹਾਈ ਕੋਰਟ ਨੇ ਬਰਕਰਾਰ ਰੱਖਿਆ ਹੈ। ਮੁਲਜ਼ਮ ਧਿਰ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਤੀਜੇ ਤੇ ਸਾਬਕਾ ਕੌਂਸਲਰ ਪ੍ਰਿੰਸ ਮੱਕੜ, ਐਡਵੋਕੇਟ ਅਮਰਦੀਪ ਉਰਫ ਸੰਨੀ ਸਚਦੇਵਾ, ਜਸਦੀਪ ਸਿੰਘ ਜੱਸੂ ਅਤੇ ਅਮਰਪ੍ਰੀਤ ਸਿੰਘ ਨਰੂਲਾ ਨੂੰ ਸੁਣਾਈ ਗਈ ਉਮਰ ਕੈਦ ਨੂੰ ਘੱਟ ਕਰਨ ਦੀ ਅਪੀਲ ਕੀਤੀ ਸੀ। ਹਾਈ ਕੋਰਟ ਵਲੋਂ ਸਜ਼ਾ ਬਰਕਰਾਰ ਰੱਖਣ 'ਤੇ ਗੁਰਕੀਰਤ ਸਿੰਘ ਸੇਖੋਂ ਦੇ ਪਿਤਾ ਰਾਜਬੀਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਮੇਰੀ ਜਿੱਤ ਨਹੀਂ, ਸਗੋਂ ਬੇਟੇ ਦੇ ਮਰਡਰ ਤੋਂ ਬਾਅਦ ਸ਼ਹਿਰ ਵਾਸੀਆਂ ਦਾ ਜੋ ਸਹਿਯੋਗ ਮਿਲਿਆ, ਉਸ ਦਾ ਨਤੀਜਾ ਹੈ। ਰਾਜਵੀਰ ਸੇਖੋਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸੁਣਾਈ ਗਈ ਸਜ਼ਾ ਨੂੰ ਬਰਕਰਾਰ ਕਰਨ ਲਈ 4 ਸਾਲ 2 ਮਹੀਨੇ ਤਕ ਉਨ੍ਹਾਂ ਨੇ ਹਾਈ ਕੋਰਟ ਵਿਚ 100 ਦੇ ਕਰੀਬ ਤਰੀਕਾਂ ਭੁਗਤੀਆਂ। ਤਰੀਕ ਦੇ ਇਕ ਦਿਨ ਪਹਿਲਾਂ ਚੰਡੀਗੜ੍ਹ ਲਈ ਨਿਕਲਣਾ ਪਿਆ ਸੀ। ਬੇਕਸੂਰ ਬੇਟੇ ਨੂੰ ਇਨਸਾਫ ਦਿਵਾਉਣ ਲਈ ਨਾ ਤਾਂ ਉਹ ਕਿਸੇ ਦੀ ਧਮਕੀ ਤੋਂ ਡਰੇ ਅਤੇ ਨਾ ਹੀ ਕਿਸੇ ਦੇ ਅੱਗੇ ਝੁਕੇ।
PunjabKesari
ਸੇਖੋਂ ਨੇ ਦੱਸਿਆ ਕਿ ਅੱਜ ਵੀ ਇਕਲੌਤੇ ਬੇਟੇ ਦੀ ਖੂਨ ਨਾਲ ਲੱਥਪਥ ਤਸਵੀਰ ਅੱਖਾਂ ਦੇ ਅੱਗੇ ਆਉਂਦੀ ਹੈ ਤਾਂ ਉਹ ਹੰਝੂ ਨਹੀਂ ਰੋਕ ਪਾਉੇਂਦੇ। ਦੋਸ਼ੀ ਧਿਰ ਕੇ ਦਬਾਅ ਕਾਰਨ ਕਦੇ ਦੋਸਤ ਦੂਰ ਹੋਏ ਤੇ ਕਦੇ ਰਿਸ਼ਤੇਦਾਰਾਂ ਨੇ ਡਰ ਕਾਰਨ ਦੂਰੀਆਂ ਬਣਾ ਲਈਆਂ। ਰਾਜਵੀਰ ਸਿੰਘ ਸੇਖੋਂ ਦੱਸਦੇ ਹਨ ਕਿ 20 ਅਪ੍ਰੈਲ 2011 ਨੂੰ ਹੋਏ ਇਸ ਹੱਤਿਆ ਕਾਂਡ ਤੋਂ ਬਾਅਦ ਜਦੋਂ ਕੋਰਟ ਵਿਚ ਕੇਸ ਪਹੁੰਚਿਆ ਤਾਂ ਉਸ ਦੇ 3 ਮਹੀਨੇ ਬਾਅਦ ਵੀ ਮੁਲਜ਼ਮ ਪੱਖ ਨੇ ਗੁਰਦਾਸਪੁਰ ਸੈਸ਼ਨ ਕੋਰਟ ਵਿਚ ਕੇਸ ਨੂੰ ਟਰਾਂਸਫਰ ਕਰਵਾ ਦਿੱਤਾ। 100 ਕਿਲੋਮੀਟਰ ਦੂਰ ਉਹ ਤਰੀਕ ਭੁਗਤਣ ਜਾਂਦੇ ਸਨ। ਮੁਲਜ਼ਮ ਪੱਖ ਮੌਜੂਦਾ ਸਰਕਾਰ ਵਿਚ ਸੀ, ਜਿਸ ਕਾਰਨ ਹਮੇਸ਼ਾ ਡਰ ਬਣਿਆ ਰਹਿੰਦਾ ਸੀ। 3 ਅਗਸਤ 2015 ਨੂੰ ਗੁਰਦਾਸਪੁਰ ਕੋਰਟ ਨੇ ਸਾਬਕਾ ਕੌਂਸਲਰ ਪ੍ਰਿੰਸ ਮੱਕੜ, ਐਡਵੋਕੇਟ ਅਮਰਦੀਪ ਸਿੰਘ ਉਰਫ ਸੰਨੀ ਸਚਦੇਵਾ, ਜਸਦੀਪ ਸਿੰਘ ਜੱਸੂ ਅਤੇ ਅਮਰਪ੍ਰੀਤ ਸਿੰਘ ਨਰੂਲਾ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਪਰ ਮੁਲਜ਼ਮ ਧਿਰ ਨੇ ਸਜ਼ਾ ਘੱਟ ਕਰਨ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ।


Bharat Thapa

Content Editor

Related News