ਸਿੱਕਾ ਹਸਪਤਾਲ ਦੀ ਮਾਲਕਿਨ ਨਾਲ ਲੱਖਾਂ ਦੀ ਲੁੱਟ, ਜਾਂਚ ’ਚ ਜੁੱਟੀ ਪੁਲਸ

Tuesday, Sep 21, 2021 - 02:47 PM (IST)

ਸਿੱਕਾ ਹਸਪਤਾਲ ਦੀ ਮਾਲਕਿਨ ਨਾਲ ਲੱਖਾਂ ਦੀ ਲੁੱਟ, ਜਾਂਚ ’ਚ ਜੁੱਟੀ ਪੁਲਸ

ਜਲੰਧਰ (ਸੋਨੂੰ): ਥਾਣਾ ਡਿਵੀਜ਼ਨ ਚਾਰ ਦੇ ਨੇੜੇ ਆਉਂਦੇ ਪੰਜਾਬ ਕਾਲਜ ਦੇ ਕੋਲ ਦਿਨ-ਦਿਹਾੜੇ 2 ਬਾਈਕ ਸਵਾਰ ਬਦਮਾਸ਼ਾਂ ਨੇ ਸਿੱਕਾ ਹਸਪਤਾਲ ਦੀ ਮਾਲਕਣ ਵਿਜੈ ਸਿੱਕਾ ਨਾਲ 15 ਲੱਖ ਰੁਪਏ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚਾਰ ਦੇ ਇੰਚਾਰਜ ਰਾਜੇਸ਼ ਕੁਮਾਰ ਅਤੇ ਸੀ.ਆਈ.ਏ. ਸਟਾਫ਼-1 ਦੇ ਇੰਚਾਰਜ ਰਮਨਦੀਪ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਵਿਜੇ ਸਿੱਕਾ ਪਤਨੀ ਸੀ.ਪੀ. ਸਿੱਕਾ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਪੈਸੇ ਲੈ ਕੇ ਸਿੱਕਾ ਹਸਪਤਾਲ ਦੇ ਸਾਹਮਣੇ ਸਥਿਤ ਪੰਜਾਬ ਐਂਡ ਸਿੰਘ ਬੈਂਕ ’ਚ ਜਮ੍ਹਾ ਕਰਵਾਉਣ ਲਈ ਲੈ ਕੇ ਆ ਰਹੀ ਸੀ।  ਜਦੋਂ ਉਹ ਬੈਂਕ ਦੇ ਕੋਲ ਪਹੁੰਚੀ ਤਾਂ ਗੱਡੀ ਤੋਂ ਨਿਕਲ ਕੇ ਉਸ ਨੂੰ ਲਾਕ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਉਨ੍ਹਾਂ ਦਾ ਪਰਸ ਅਤੇ ਪੈਸਿਆਂ ਨਾਲ ਭਰਿਆ ਬੈਗ ਉਨ੍ਹਾਂ ਦੇ ਹੱਥਾਂ ’ਚ ਸੀ। ਇਸ ਦੌਰਾਨ ਅਣਜਾਣ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਦੇ ਹੱਥਾਂ ’ਚੋਂ ਪੈਸੇ ਨਾਲ ਭਰਿਆ ਬੈਗ ਖੋਹ ਲਿਆ ਅਤੇ ਫ਼ਿਰ ਮੌਕੇ ਤੋਂ ਫ਼ਰਾਰ ਹੋ ਗਏ। ਫ਼ਿਲਹਾਲ ਮੌਕੇ ’ਤੇ ਪਹੁੰਚੀ ਪੁਲਸ ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਫੁੱਟੇਜ ਦੀ ਜਾਂਚ ਕਰਵਾ ਰਹੀ ਹੈ। 


author

Shyna

Content Editor

Related News