ਹੁਸ਼ਿਆਰਪੁਰ ਦਾ ਦਬੁਰਜੀ ਬਣਿਆ ਸੂਬੇ ਦਾ ਪਹਿਲਾ ਕਲੀਨ ਐਂਡ ਗਰੀਨ ਪਿੰਡ, ਜਾਣੋ ਕੀ ਹੈ ਖ਼ਾਸੀਅਤ
Wednesday, Apr 06, 2022 - 03:21 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਦਬੁਰਜੀ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਵੱਲੋਂ ਸੂਬੇ ਦਾ ਪਹਿਲਾ ਗਰੀਨ ਐਂਡ ਕਲੀਨ ਪਿੰਡ ਵਜੋਂ ਚੁਣਿਆ ਗਿਆ ਹੈ। ਆਪਣੀ ਸਖ਼ਤ ਮਿਹਨਤ ਸਦਕਾ ਪਿੰਡ ਨੂੰ ਇਹ ਵਿੱਲਖਣ ਪਛਾਣ ਦਿਵਾਉਣ ਵਾਲੇ ਪਿੰਡ ਦੇ ਨੌਜਵਾਨ ਸਰਪੰਚ ਜਸਵੀਰ ਸਿੰਘ ਵਿੱਕੀ, ਸਾਬਕਾ ਸਰਪੰਚ ਬਿਕਰਮਜੀਤ ਸਿੰਘ ਅਤੇ ਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਸਕੱਤਰ ਭਾਰਤ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਸੰਬੰਧ ਦਿੱਤੇ ਥੀਮ ਤਹਿਤ ਇਸ ਪਿੰਡ ਨੂੰ ਵਧੀਆ ਕਾਰਗੁਜ਼ਾਰੀ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: ਐਕਸ਼ਨ 'ਚ ਰੋਡਵੇਜ਼ ਦੇ ਅਧਿਕਾਰੀ, RTO ਦੇ ਬਿਨਾਂ ਨਾਜਾਇਜ਼ ਬੱਸਾਂ 'ਤੇ ਕਾਰਵਾਈ, ਲਗਾਇਆ 37000 ਰੁਪਏ ਜੁਰਮਾਨਾ
ਇਸ ਮੌਕੇ ਉਨ੍ਹਾਂ ਇਸ ਮਿਸ਼ਨ ਲਈ ਬੀ. ਡੀ. ਪੀ. ਓ. ਟਾਂਡਾ ਡਾ. ਧਾਰਾ ਕੱਕੜ, ਮਨਰੇਗਾ ਦੀ ਏ. ਪੀ. ਓ. ਅੰਜਲੀ ਸ਼ਰਮਾਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਪੰਚਾਇਤ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਇਆ ਥਾਪਰ ਮਾਡਲ ਛੱਪੜ, ਸੋਲਿਡ ਵੇਸਟ ਮੈਨਜਮੈਂਟ (ਕੂੜੇ ਦਾ ਡੰਪ), ਪਾਰਕਾਂ, ਔਰਤਾਂ ਮਰਦਾ ਲਈ ਜਿੱਮ, ਸੁੰਦਰ ਸ਼ਮਸ਼ਾਨਘਾਟ,ਸਾਰੀਆਂ ਗਲੀਆਂ ਨਾਲੀਆਂ ਨੂੰ ਪੱਕਾ ਕਰਨ, ਵਰਲਡ ਬੈਂਕ ਦੀ ਸਕੀਮ ਨਾਲ ਵਾਟਰ ਸਪਲਾਈ, ਖੇਡ ਮੈਦਾਨ ਬਣਾਏ ਗਏ ਹਨ।
ਉਨ੍ਹਾਂ ਆਖਿਆ ਕਿ ਪਿੰਡ ਦੇ ਕੈਪਟਨ ਜਸਵੀਰ ਸਿੰਘ, ਪੰਚ ਜਸਪਾਲ ਸਿੰਘ,ਪੰਚ ਬਲਵਿੰਦਰ ਕੌਰ,ਪੰਚ ਗੁਰਜੀਤ ਸਿੰਘ, ਪੰਚ ਸ਼ਿਵਦੇਵ ਸਿੰਘ,ਨਿਰਮਲ ਸਿੰਘ,ਕੁਲਜੀਤ ਸੋਨੂ,ਸੂਬੇਦਾਰ ਸ਼ਿੰਗਾਰਾ ਸਿੰਘ, ਬਲਕਾਰ ਸਿੰਘ, ਪ੍ਰੀਤਮ ਸਿੰਘ, ਭਗਵੰਤ ਸਿੰਘ, ਕਰਨੈਲ ਸਿੰਘ, ਸਮੂਹ ਪਿੰਡ ਵਾਸੀਆਂ ਦੇ ਨਾਲ ਨਾਲ ਪ੍ਰਵਾਸੀਆਂ ਭਾਰਤੀਆਂ ਨੇ ਪਿੰਡ ਦੀ ਨੁਹਾਰ ਬਦਲਣ ਅਤੇ ਇਹ ਮੁਕਾਮ ਹਾਸਲ ਕਰਨ ਵਿਚ ਆਪਣਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ: ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ
ਇਹ ਵੀ ਪੜ੍ਹੋ: ਜਲੰਧਰ ਵਿਖੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਪਤਨੀ ਤੇ ਸੁਹਰਿਆਂ ਬਾਰੇ ਕੀਤਾ ਇਹ ਖ਼ੁਲਾਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ