ਮੰਦਬੁੱਧੀ ਨੌਜਵਾਨ ਨਾਲ 60 ਸਾਲਾਂ ਵਿਅਕਤੀ ਨੇ ਕੀਤੀ ਬਦਫੈਲੀ (ਵੀਡੀਓ)

Wednesday, Jan 09, 2019 - 01:04 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਹੁਸ਼ਿਆਰਪੁਰ 'ਚ ਇਕ ਮੰਦਬੁੱਧੀ ਨੌਜਵਾਨ ਨਾਲ 60 ਸਾਲਾਂ ਵਿਅਕਤੀ ਵਲੋਂ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਨਿੱਜੀ ਮੰਦਬੁੱਧੀ ਸਕੂਲ 'ਚ ਪੜ੍ਹ ਰਹੇ 27 ਸਾਲਾਂ ਨੌਜਵਾਨ ਨਾਲ ਸਕੂਲ ਦੇ ਹੀ 60 ਸਾਲਾਂ ਇਕ ਕਰਮਚਾਰੀ ਨੇ ਬਦਫੈਲੀ ਕੀਤੀ। ਇਸ ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਨੌਜਵਾਨ ਛੁੱਟੀਆਂ ਦੌਰਾਨ ਆਪਣੇ ਘਰ ਰੋਪੜ ਗਿਆ ਤੇ ਇਸ ਸਬੰਧੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਸ ਸ਼ਿਕਾਇਤ ਦਿੱਤੀ। ਇਸ ਉਪਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।


author

Baljeet Kaur

Content Editor

Related News