ਹੁਸ਼ਿਆਰਪੁਰ ਭਿਆਨਕ ਹਾਦਸੇ 'ਚ 2 ਦੀ ਮੌਤ,12 ਜ਼ਖਮੀ (ਵੀਡੀਓ)

Monday, Jan 21, 2019 - 01:55 PM (IST)

ਹੁਸ਼ਿਆਰਪੁਰ (ਅਮਰੀਕ)—ਹੁਸ਼ਿਆਰਪੁਰ ਸਥਿਤ ਕਸਬਾ ਗੜ੍ਹਸ਼ੰਕਰ ਦੇ ਨੇੜੇ ਬੀਤੀ ਰਾਤ ਇਕ ਟੈਂਕਰ ਅਤੇ ਟਾਟਾ 407 ਦੀ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਪਰਿਵਾਰ ਆਪਣੇ ਪਿੰਡ ਸੋਲੀ ਨਿਵਾਸੀ ਕੁਝ ਲੋਕ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਕਿਸੇ ਲੁਧਿਆਣਾ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਗੜ੍ਹਸ਼ੰਕਰ ਨੇੜੇ ਤਹਿਸੀਲ ਕੰਪਲੈਕਸ ਦੇ ਕੋਲ ਸਾਹਮਣੇ ਤੋਂ ਆ ਰਹੇ ਇਕ ਟੈਂਕਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਟਾਟਾ 407 ਸਵਾਰ 14 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ ਜਦਕਿ ਜ਼ਖਮੀਆਂ ਚੋਂ ਚਾਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Shyna

Content Editor

Related News