ਹੁਸ਼ਿਆਰਪੁਰ: ਅੱਗ ਨੇ ਢਾਹਿਆ ਗਰੀਬਾਂ 'ਤੇ ਕਹਿਰ, ਕਈ ਝੁੱਗੀਆਂ ਸੜ ਕੇ ਸੁਆਹ
Saturday, Jun 06, 2020 - 08:30 AM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ): ਚੱਬੇਵਾਲ ਕਸਬੇ 'ਚ ਸ਼ੁੱਕਰਵਾਰ ਸਵੇਰੇ ਠੀਕ ਸਾਢੇ 11 ਵਜੇ ਦੇ ਕਰੀਬ ਮੁੱਖ ਸੜਕ ਦੇ ਨਾਲ ਹੀ ਲੱਗਦੀਆਂ ਝੁੱਗੀਆਂ 'ਚ ਅੱਗ ਲੱਗਣ ਨਾਲ 36 ਝੁੱਗੀਆਂ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਤੋਂ 3 ਅੱਗ ਬੁਝਾਉਣ ਵਾਲੇ ਟੈਂਕਰ ਮੌਕੇ 'ਤੇ ਪਹੁੰਚੇ ਤੇ ਅੱਗੇ 'ਤੇ ਕਾਬੂ ਪਾਉਣ 'ਚ ਜੁੱਟ ਗਏ। ਕਰੀਬ 2 ਘੰਟੇ ਭਰ ਦੀ ਸਖ਼ਤ ਮਸ਼ਕਤ ਦੇ ਬਾਅਦ ਅੱਗ 'ਤੇ ਕਾਬੂ ਕਰ ਲਿਆ ਗਿਆ ਪਰ ਉਸ ਸਮੇਂ ਤੱਕ 36 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ।ਮਜ਼ਦੂਰਾਂ ਦੇ ਮੁਤਾਬਕ ਉਨ੍ਹਾਂ ਦੇ ਕੁਝ ਸਾਮਾਨ ਦੇ ਨਾਲ-ਨਾਲ ਨਕਦੀ ਵੀ ਸੜ ਕੇ ਸੁਆਹ 'ਚ ਬਦਲ ਗਈ। ਅੱਗ ਨੂੰ ਬੁਝਾਉਣ ਦੇ ਸਮੇਂ ਝੁੱਗੀਆਂ ਤੋਂ ਸਾਮਾਨ ਕੱਢਣ ਦੌਰਾਨ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਸ 'ਚ ਸੂਚਨਾ ਮਿਲਦੇ ਹੀ ਥਾਣਾ ਚੱਬੇਵਾਲ 'ਚ ਤਾਇਨਾਤ ਐੱਸ.ਐੱਚ.ਓ. ਸਬ-ਇੰਸਪੈਕਟਰ ਰਾਜੇਂਦਰ ਸਿੰਘ ਪੁਲਸ ਅਮਲੇ ਦੇ ਨਾਲ ਮੌਕੇ 'ਚੇ ਪਹੁੰਚੇ ਅਤੇ ਰਾਹਤ ਕਾਰਜ 'ਚ ਜੁੱਟ ਗਏ।
ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!
ਮਜ਼ਦੂਰਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਚੱਬੇਵਾਲ ਦੇ ਝੁੱਗੀਆਂ 'ਚ ਬਿਹਾਰ, ਝਾਰਖੰਡ ਅਤੇ ਯੂ.ਪੀ. ਤੋਂ ਆਏ ਮਜ਼ਦੂਰ ਪਿਛਲੇ ਕਾਫੀ ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸਨ। ਹਾਦਸੇ ਦੇ ਸਮੇਂ ਸਾਰੇ ਮਜ਼ਦੂਰ ਕੰਮ 'ਤੇ ਨਿਕਲ ਗਏ ਸਨ। ਅੱਗ ਨੂੰ ਭੜਕਦੇ ਦੇਖ ਇਸ ਦੌਰਾਨ ਝੁੱਗੀ 'ਚ ਰਹਿਣ ਵਾਲੀਆਂ ਜਨਾਨੀਆਂ ਨੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਕੇ ਆਪਣੀ ਜਾਨ ਬਚਾਈ ਗਈ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕ ਆਪਣੇ ਝੁੱਗੀਆਂ ਤੋਂ ਕੁੱਝ ਵੀ ਨਹੀਂ ਬਚਾ ਸਕੇ।ਸਾਮਾਨ ਦੇ ਨਾਲ ਨਕਦੀ ਵੀ ਸੜ ਕੇ ਸੁਆਹ ਹੋ ਗਈ ਅਤੇ ਉਨ੍ਹਾਂ ਦਾ ਕੁੱਝ ਵੀ ਖਾਣ-ਪੀਣ ਵਾਲਾ ਸਾਮਾਨ ਵੀ ਨਹੀਂ ਬਚਿਆ। ਉਹ ਵੀ ਇਸ ਅੱਗ 'ਚ ਸੜ ਕੇ ਸੁਆਹ ਹੋ ਗਿਆ ਹੈ।
ਅੱਗ ਕਿਸ ਤਰ੍ਹਾਂ ਭੜਕੀ ਪੁਲਸ ਕਰ ਰਹੀ ਹੈ ਜਾਂਚ: ਐੱਸ.ਐੱਚ.ਓ.
ਸੰਪਰਕ ਕਰਨ 'ਤੇ ਥਾਣਾ ਚੱਬੇਵਾਲ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਰਾਜੇਂਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਨੇ ਲੋਕਾਂ ਦੇ ਨਾਲ ਮਿਲ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਫਾਇਰ ਬ੍ਰਿਗੇਡ ਨੂੰ ਸੂਚਨਾ ਦੇ ਦਿੱਤੀ ਸੀ। ਕੁੱਲ ਫਾਇਰ ਟੈਂਡਰਾਂ ਦੀ ਕੋਸ਼ਿਸ਼ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਉਸ ਸਮੇਂ ਤੱਕ 36 ਝੁੱਗੀਆਂ ਸੜ ਚੁੱਕੀਆਂ ਸਨ। ਪੁਲਸ ਅਤੇ ਪ੍ਰਸ਼ਾਸਨ ਮਿਲ ਕੇ ਸਾਰੇ 36 ਪ੍ਰਭਾਵਿਤ ਪੀੜਤ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ 'ਚ ਜੁੱਟੀ ਹੋਈ ਹੈ। ਅੱਗ ਕਿਸ ਤਰ੍ਹਾਂ ਲੱਗੀ ਅਜੇ ਇਸ ਬਾਰੇ ਫਿਲਹਾਲ ਕੁੱਝ ਨਹੀਂ ਦੱਸਿਆ ਜਾ ਸਕਦਾ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।