ਹੁਸ਼ਿਆਰਪੁਰ ਜ਼ਿਲ੍ਹੇ ’ਚ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ

12/22/2020 1:40:33 AM

ਹੁਸ਼ਿਆਰਪੁਰ,(ਰਾਕੇਸ਼)- ਸ਼ਹਿਰ ’ਚ ਚਿੰਤਪੂਰਨੀ ਰਸਤੇ ’ਤੇ ਸ਼ਿਵਾਲਿਕ ਐਨਕਲੇਵ ਨੇੜੇ ਇਕ ਸੜਕ ਹਾਦਸੇ ’ਚ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਇਕ ਟਰੈਕਟਰ-ਟਰਾਲੀ ਅਤੇ ਸਕੂਟਰ ਵਿਚਕਾਰ ਹੋਈ ਟੱਕਰ ’ਚ ਸਕੂਟਰ ਸਵਾਰ ਦੋ ਨੌਜਵਾਨ ਮੌਕੇ ’ਤੇ ਹੀ ਮਾਰੇ ਗਏ। ਇਸ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਟਰੈਕਟਰ-ਟਰਾਲੀ ਚਾਲਕ ਨੂੰ ਗਿ੍ਰਫਤਾਰ ਕਰ ਲਿਆ। ਲਾਸ਼ਾਂ ਦੀ ਪਛਾਣ ਡੀ.ਜੇ. ਦਾ ਕੰਮ ਕਰਨ ਵਾਲੇ ਰੋਹਿਤ ਕੁਮਾਰ ਅਤੇ ਉਉਸ ਦੇ ਦੋਸਤ ਅੱਜੂ ਦੇ ਰੂਪ ਵਿਚ ਹੋਈ ਹੈ, ਜੋ ਕਿ ਚੌਹਾਲ ਅਤੇ ਸ੍ਰੀ ਗੁਰੂ ਰਵਿਦਾਸ ਕਾਲੋਨੀ ਆਦਮਵਾਲ ਦੇ ਰਹਿਣ ਵਾਲੇ ਹਨ। ਥਾਣਾ ਸਦਰ ਪੁਲਸ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਕਾਰਣ ਦੋ ਆਦਮੀਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮੋਹਿਤ ਸ਼ਰਮਾ ਪੁੱਤਰ ਸੁਰਿੰਦਰ ਪਾਲ ਸ਼ਰਮਾ ਨਿਵਾਸੀ ਰਵਿਦਾਸ ਨਗਰ ਆਦਮਵਾਲ ਥਾਣਾ ਸਦਰ ਹੁਸ਼ਿਆਰਪੁਰ ਨੇ ਦੱਸਿਆ ਕਿ ਉਉਸਦਾ ਭਰਾ ਰੋਹਿਤ ਸ਼ਰਮਾ ਅਤੇ ਪਵਨ ਕੁਮਾਰ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਸਲੇਰਨ ਆਪਣੀ ਐਕਟਿਵਾ ’ਤੇ ਘਰੇਲੂ ਸਾਮਾਨ ਲੈਣ ਹੁਸ਼ਿਆਰਪੁਰ ਨੂੰ ਜਾ ਰਹੇ ਸਨ। ਰਾਤ 9 ਵਜੇ ਅਗਰ ਨਗਰ ਕਾਲੋਨੀ ਗੇਟ ਸਾਹਮਣੇ ਇਕ ਟਰੈਕਟਰ-ਟਰਾਲੀ, ਜਿਸ ਵਿਚ ਪਲਾਈ ਫੈਕਟਰੀ ਦਾ ਸਾਮਾਨ ਭਰਿਆ ਹੋਇਆ ਸੀ, ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਰੋਹਿਤ ਸ਼ਰਮਾ ਦੀ ਐਕਟਿਵਾ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਰੋਹਿਤ ਸ਼ਰਮਾ ਅਤੇ ਪਵਨ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਡਰਾਈਵਰ ਰਾਜ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Deepak Kumar

Content Editor

Related News