ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

Friday, Jun 19, 2020 - 11:01 PM (IST)

ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਲੋਕਾਂ ਵੱਲੋਂ ਸਮੇਂ ਹੰਗਾਮਾ ਕਰਕੇ ਇਹ ਕਹਿ ਦਿੱਤਾ ਗਿਆ ਕਿ ਇਕ ਕੁੜੀ-ਮੁੰਡਾ ਇਤਰਾਜ਼ਯੋਗ ਹਾਲਤ 'ਚ ਬਾਥਰੂਮ 'ਚ ਪਾਏ ਗਏ ਹਨ।

ਮੌਕੇ 'ਤੇ ਲੋਕਾਂ ਦਾ ਰੌਲਾ ਸੁਣਦੇ ਹੀ ਸਿਵਲ ਹਸਪਤਾਲ ਦੇ ਕੰਪਲੈਕਸ 'ਚ ਤਾਇਨਾਤ ਥਾਣਾ ਮਾਡਲ ਟਾਊਨ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਉਕਤ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਜਦੋਂ ਥਾਣਾ ਮਾਡਲ ਟਾਊਨ ਦੀ ਪੁਲਸ ਜਨਾਨੀ ਪੁਲਸ ਨਾਲ ਮੌਕੇ 'ਤੇ ਪਹੁੰਚੀ ਤਾਂ ਬਾਥਰੂਮ 'ਚ ਸਿਰਫ ਕੁੜੀ ਹੀ ਮਿਲੀ। ਪੁਲਸ ਕੁੜੀ ਤੋਂ ਪੁੱਛਗਿੱਛ ਲਈ ਆਪਣੇ ਨਾਲ ਮਾਡਲ ਟਾਊਨ ਥਾਣੇ 'ਚ ਲੈ ਕੇ ਚਲੀ ਗਈ।

ਇਹ ਵੀ ਪੜ੍ਹੋ: ਸ਼ਹੀਦ ਮਨਦੀਪ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਇਆ ਸਾਰਾ ਪਿੰਡ (ਤਸਵੀਰਾਂ)

PunjabKesari

ਮਨਘੜਤ ਨਿਕਲੀ ਸਾਰੀ ਸੂਚਨਾ
ਸੰਪਰਕ ਕਰਨ 'ਤੇ ਥਾਣਾ ਮਾਡਲ ਟਾਊਨ 'ਚ ਤਾਇਨਾਤ ਐੱਸ. ਐੱਚ. ਓ. ਬਲਵਿੰਦਰ ਜੌੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਬਾਥਰੂਮ 'ਚ ਮੁੰਡਾ-ਕੁੜੀ ਦੇ ਇਤਰਾਜ਼ਯੋਗ ਹਾਲਤ 'ਚ ਮਿਲਣ ਦੀ ਸੂਚਨਾ ਬਿਲਕੁਲ ਹੀ ਮਨਘੜਤ ਨਿਕਲੀ ਹੈ। ਇਥੋਂ ਤੱਕ ਕਿ ਕੁੜੀ ਨੂੰ ਇਹ ਵੀ ਨਹੀਂ ਪਤਾ ਕਿ ਬਾਹਰ ਕਿਸ ਨੇ ਇਸ ਤਰ੍ਹਾਂ ਦੀ ਗਲਤ ਸੂਚਨਾ ਦੇ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਪੁਲਸ ਨੇ ਕੁੜੀ ਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਤੱਥਹੀਨ ਹੋਣ ਕਾਰਨ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ ''ਚ ''ਕੋਰੋਨਾ'' ਦਾ ਕਹਿਰ ਜਾਰੀ, ਮੌਤ ਤੋਂ ਬਾਅਦ ਇਕ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ


author

shivani attri

Content Editor

Related News