ਪੁਲਸ ਨੂੰ ਚਕਮਾ ਦੇ ਫਰਾਰ ਹੋਇਆ ਫੌਜ ਦਾ ਮੁਲਜ਼ਮ ਹਰਪ੍ਰੀਤ ਗ੍ਰਿਫਤਾਰ
Friday, Jan 17, 2020 - 10:49 AM (IST)
![ਪੁਲਸ ਨੂੰ ਚਕਮਾ ਦੇ ਫਰਾਰ ਹੋਇਆ ਫੌਜ ਦਾ ਮੁਲਜ਼ਮ ਹਰਪ੍ਰੀਤ ਗ੍ਰਿਫਤਾਰ](https://static.jagbani.com/multimedia/2020_1image_10_59_148230376hhh.jpg)
ਹੁਸ਼ਿਆਰਪੁਰ (ਵਰਿੰਦਰ ਪੰਡਿਤ) - ਜ਼ਿਲਾ ਪੁਲਸ ਨੇ ਹੁਸ਼ਿਆਰਪੁਰ ਦੇ ਹਸਪਤਾਲ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਏ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਕਤ ਮੁਲਜ਼ਮ ਨੂੰ ਚਲਾਏ ਗਏ ਆਪ੍ਰੇਸ਼ਨ ਦੇ ਤਹਿਤ ਟਾਂਡਾ ਪੁਲਸ ਦੀ ਅਗਵਾਈ 'ਚ ਮੁਜ਼ਲਮ ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਾਬੂ ਕੀਤਾ ਹੈ, ਜਦੋਂ ਉਹ ਲੰਗਰ ਹਾਲ 'ਚ ਸੀ। ਦੱਸ ਦੇਈਏ ਕਿ ਮੰਗਲਵਾਰ ਤੜਕੇ 4 ਕੁ ਵਜੇ ਦੇ ਕਰੀਬ ਮੁਲਜ਼ਮ ਹਰਪ੍ਰੀਤ ਸਿੰਘ ਪੁਲਸ ਨੂੰ ਬਾਥਰੂਮ ਜਾਣ ਦਾ ਬਹਾਨਾ ਲੱਗਾ ਕੇ ਫਰਾਰ ਹੋ ਗਿਆ ਸੀ। ਉਕਤ ਮੁਲਜ਼ਮ ਨੂੰ ਟਾਂਡਾ ਦੀ ਪੁਲਸ ਨੇ ਪੰਚਮੜੀ (ਮੱਧ ਪ੍ਰਦੇਸ਼) ਦੇ ਆਰਮੀ ਕੈਂਪ ਤੋਂ ਰਾਈਫਲਾਂ ਅਤੇ ਕਾਰਤੂਸ ਚੋਰੀ ਕਰਨ ਦੇ ਇਲਜ਼ਾਮਾਂ ਦੇ ਤਹਿਤ ਉਸ ਦੇ ਸਾਥੀਆਂ ਸਣੇ ਕਾਬੂ ਕੀਤਾ ਸੀ।