ਪਚਨੰਗਲਾਂ ’ਚ ਪਟਕੇ ਦੀ ਕੁਸ਼ਤੀ ਗਨੀ ਹੁਸ਼ਿਆਰਪੁਰ ਨੇ ਜਿੱਤੀ

11/12/2018 9:36:01 AM

ਹੁਸ਼ਿਆਰਪੁਰ (ਜ.ਬ.)-ਨੇਡ਼ਲੇ ਪਿੰਡ ਪਚਨੰਗਲਾਂ ’ਚ ਪੰਕਜ ਪਹਿਲਵਾਨ ਅਤੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਪਟਕੇ ਦੀ ਕੁਸ਼ਤੀ ਕਰਵਾਈ ਗਈ, ਜਿਸ ਵਿਚ ਗਨੀ ਹੁਸ਼ਿਆਰਪੁਰ ਨੇ ਸ਼ੈਟੀ ਭਾਰਟਾ ਨੂੰ ਹਰਾਇਆ। ਗਨੀ ਨੂੰ ਇਨਾਮ ’ਚ ਗੁਰਜ ਅਤੇ ਸੀ. ਟੀ.-100 ਬਜਾਜ ਮੋਟਰਸਾਈਕਲ ਦਿੱਤਾ ਗਿਆ। ਦੂਜੇ ਸਥਾਨ ਦੀ ਕੁਸ਼ਤੀ ਟੀਟਾ ਭਾਰਟਾ ਨੇ ਸ਼ੇਰਾ ਲੱਲੀਅਾਂ ਨੁੰ ਹਰਾ ਕੇ ਜਿੱਤੀ। ਇਸ ਕੁਸ਼ਤੀ ਮੁਕਾਬਲੇ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸੰਜੀਵ ਤਲਵਾਰ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਕੁਸ਼ਤੀ ਮੁਕਾਬਲੇ ਕਰਵਾਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਜ਼ਰੂਰੀ ਹਨ। ਇਸ ਮੌਕੇ ਸੰਜੀਵ ਪਚਨੰਗਲ ਭਾਜਪਾ ਆਗੂ, ਨਰਿੰਦਰ ਕੁਮਾਰ ਪ੍ਰਭਾਕਰ ਸਰਪੰਚ, ਰਾਜੇਸ਼ ਅਰੋਡ਼ਾ, ਤਰੁਨ ਅਰੋਡ਼ਾ, ਮਾ. ਕਸ਼ਮੀਰੀ ਲਾਲ, ਜਸਵੀਰ ਸਿੰਘ ਮਖਸੂਸਪੁਰ, ਤਰੁਨ ਪਚਨੰਗਲ, ਪਲਵਿੰਦਰ ਕੁਮਾਰ, ਗੋਪੀ ਬੁਗਰਾ, ਭਲਵਾਨ ਭਾਰਟਾ, ਅਮਨ ਕੈਨੇਡਾ, ਰਣਵੀਰ ਢਿੱਲੋਂ, ਚੰਚਲ ਵਰਮਾ, ਭਿੰਦਰ ਪਹਿਲਵਾਨ, ਬਿੰਦਾ ਪਹਿਲਵਾਨ, ਪਿੰਡ ਦੇ ਮੋਹਤਬਰ ਅਤੇ ਵੱਡੀ ਗਿਣਤੀ ’ਚ ਦਰਸ਼ਕ ਹਾਜ਼ਰ ਸਨ।

Related News