ਬਾਬਾ ਸਾਹਿਬ ਜੀ ਦਾ ਜਨਮ ਦਿਹਾਡ਼ਾ 14 ਨੂੰ
Saturday, Apr 13, 2019 - 04:00 AM (IST)
ਹੁਸ਼ਿਆਰਪੁਰ (ਨਾਗਲਾ)-ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾਡ਼ਾ 14 ਅਪ੍ਰੈਲ ਨੂੰ ਸਵੇਰੇ 10 ਵਜੇ ਸਥਾਨਕ ਅੰਬੇਡਕਰ ਪਾਰਕ ਵਿਖੇ ਵੱਖ-ਵੱਖ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਮੁਕੇਰੀਆਂ, ਭਗਵਾਨ ਵਾਲਮੀਕ ਸਭਾ ਮੁਕੇਰੀਆਂ ਵੱਲੋਂ ਸਮੂਹ ਅੰਬੇਡਕਰ ਪ੍ਰੇਮੀਆਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਫੈਸਲਾ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਮਿਸ਼ਨ ਪੰਜਾਬ ਦੇ ਸਰਪ੍ਰਸਤ ਚੌਧਰੀ ਸਵਰਨ ਦਾਸ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਜੀਵਨੀ ’ਤੇ ਚਾਨਣਾ ਪਾਇਆ ਜਾਵੇਗਾ। ਮੀਟਿੰਗ ’ਚ ਕਮਲ ਖੋਸਲਾ ਪ੍ਰਧਾਨ ਅੰਬੇਡਕਰ ਮਿਸ਼ਨ ਪੰਜਾਬ, ਖੁਸ਼ਹਾਲ ਚੰਦ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੋਸਾਇਟੀ, ਲਲਿਤ ਗਿੱਲ, ਅਸ਼ਵਨੀ ਭੱਟੀ ਪ੍ਰਧਾਨ ਵਾਲਮੀਕ ਸਭਾ ਮੁਕੇਰੀਆਂ, ਮਨਜੀਤ ਸਿੰਘ ਪ੍ਰਧਾਨ ਅੰਬੇਡਕਰ ਸੈਨਾ, ਲਾਡੀ, ਰੋਬਿਨ, ਬਿੰਦਰ, ਵਿਜੇ ਕੁਮਾਰ ਆਦਿ ਵੀ ਮੌਜੂਦ ਸਨ।
