ਵਿਦਿਆਰਥਣਾਂ ਨੂੰ ਸੁਲਤਾਨਪੁਰ ਲੋਧੀ ਦਾ ਟੂਰ ਲਵਾਇਆ
Thursday, Apr 11, 2019 - 04:34 AM (IST)

ਹੁਸ਼ਿਆਰਪੁਰ (ਨਾਗਲਾ)-ਦਸਮੇਸ਼ ਗਰਲਜ਼ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਇਕ ਟੂਰ ਸੁਲਤਾਨਪੁਰ ਲੋਧੀ ਵਿਖੇ ਲਿਜਾਇਆ ਗਿਆ। ਕਾਲਜ ਡਾਇਰੈਕਟਰ ਰਵਿੰਦਰ ਕੌਰ ਚੱਢਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟੂਰ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਬੇਰ ਸਾਹਿਬ, ਹੱਟ ਸਾਹਿਬ ਤੇ ਧਾਰਮਕ ਮਹੱਤਵ ਤੋਂ ਜਾਣੂ ਕਰਵਾਉਣਾ ਸੀ। ਇਸੇ ਤਰ੍ਹਾਂ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ। ਇਸ ਸਬੰਧੀ ਐਕਸਟੈਂਸ਼ਨ ਲੈਕਚਰ ਵੀ ਕਰਵਾਇਆ। ਜਿਸ ’ਚ ਮਨਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਜਲਿਆਂਵਾਲਾ ਘਟਨਾਕ੍ਰਮ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰ. ਡਾ. ਮੀਤੂ, ਲਾਇਬ੍ਰੇਰੀਅਨ ਸਤਿੰਦਰਜੀਤ ਕੌਰ, ਪ੍ਰੋ. ਸਰਿਤਾ ਰਾਣਾ, ਪ੍ਰੋ. ਸਤਵੰਤ ਕੌਰ, ਪ੍ਰੋ. ਸੁਮਨ ਆਦਿ ਹਾਜ਼ਰ ਸਨ।