ਸਕੂਲ ’ਚ ਕਰਵਾਏ ਗਏ ਕੰਮਾਂ ’ਚ ਸਹਿਯੋਗ ਕਰਨ ਵਾਲੀ ਐੱਨ. ਆਰ. ਆਈ. ਕ੍ਰਿਸ਼ਨਾ ਦੇਵੀ ਸਨਮਾਨਤ
Friday, Apr 05, 2019 - 04:21 AM (IST)
ਹੁਸ਼ਿਆਰਪੁਰ (ਮੁੱਗੋਵਾਲ)-ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਵਿਖੇ ਸਕੂਲ ਮੁਖੀ ਜਸਵੀਰ ਸਿੰਘ ਖਾਬਡ਼ਾ, ਮੈਡਮ ਕਰਮਜੀਤ ਕੌਰ ਤੇ ਈ.ਜੀ.ਐੱਸ. ਵਲੰਟੀਅਰ ਸ਼ਿਵਾਨੀ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਉਪਰੰਤ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋਡ਼ਿਆ ਗਿਆ। ਇਸ ਮੌਕੇ ਸਕੂਲ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਸਕੂਲ ਦੀ ਤਰੱਕੀ ਵਿਚ ਪ੍ਰਵਾਸੀ ਭਾਰਤੀਆਂ ਦਾ ਅਹਿਮ ਰੋਲ ਹੈ। ਇਸ ਮੌਕੇ ਪ੍ਰਵਾਸੀ ਭਾਰਤੀ ਕ੍ਰਿਸ਼ਨਾ ਦੇਵੀ ਨੂੰ ਸਕੂਲ ਵਿਚ ਕਰਵਾਏ ਗਏ ਕੰਮਾਂ ਦੀ ਬਦੌਲਤ ਸਨਮਾਨਤ ਕੀਤਾ ਗਿਆ। ਇਸ ਸਮੇਂ ਜਸਵੀਰ ਸਿੰਘ, ਮੈਡਮ ਕਰਮਜੀਤ ਕੌਰ, ਸਰਪੰਚ ਪਰਮਜੀਤ ਸਿੰਘ, ਸੀ.ਐੱਚ.ਟੀ. ਸਵਰਨਜੀਤ ਕੌਰ, ਸਾਬਕਾ ਸਰਪੰਚ ਦਰਸ਼ਨ ਸਿੰਘ, ਸੂਬੇਦਾਰ ਕਿਸ਼ਨ ਸਿੰਘ, ਕੈਪਟਨ ਰੇਸ਼ਮ ਸਿੰਘ, ਮੈਡਮ ਸ਼ਿਵਾਨੀ, ਸੋਨੀਆ, ਪ੍ਰਿਅੰਕਾ, ਅਮਰਜੀਤ ਸਿੰਘ, ਸਰਵਣ ਸਿੰਘ, ਦਿਲਾਵਰ ਸਿੰਘ, ਮਨਜਿੰਦਰ ਸਿੰਘ, ਤਜਿੰਦਰ ਕੌਰ, ਉਪਾਸਨਾ, ਪ੍ਰਵੀਨ ਕੁਮਾਰੀ, ਪਰਵਿੰਦਰ ਸਿੰਘ, ਕੁਲਵਿੰਦਰ ਕੌਰ, ਆਸ਼ਾ ਰਾਣੀ, ਬਲਵੀਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਰਾਮ ਜੀ ਪੰਚ, ਬਲਵਿੰਦਰ ਕੌਰ ਪੰਚ, ਨੰਬਰਦਾਰ ਕਰਨੈਲ ਸਿੰਘ, ਮੇਜਰ ਸਿੰਘ ਐੱਸ. ਐੱਮ. ਸੀ. ਚੇਅਰਮੈਨ ਸਮੇਤ ਕਮੇਟੀ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਸਰਪੰਚ ਪਰਮਜੀਤ ਸਿੰਘ ਵੱਲੋਂ ਸਕੂਲ ਦੇ ਕੰਮਾਂ ਵਿਚ ਸਹਿਯੋਗ ਕਰਨ ਵਾਲੇ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।
