ਸਵਰਗ ਧਾਮ ਯੋਗੀ ਛੱਪਡ਼ੀ ਚੱਕ ਰੌਤਾਂ ਮੰਦਰ ਵਿਖੇ ਸਮਾਗਮ 6 ਤੋਂ
Friday, Apr 05, 2019 - 04:20 AM (IST)
ਹੁਸ਼ਿਆਰਪੁਰ (ਕਟਾਰੀਆ)-ਸਵਰਗ ਧਾਮ ਯੋਗੀ ਛੱਪਡ਼ੀ ਸਿੱਧ ਬਾਬਾ ਬਾਲਕ ਨਾਥ ਮੰਦਰ ਪਿੰਡ ਚੱਕ ਰੌਤਾਂ ਵਿਖੇ ਗ੍ਰਾਮ ਪੰਚਾਇਤ, ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਬਾਲ ਯੋਗੀ ਸਵਾਮੀ ਸੁੰਦਰ ਮੁਨੀ ਜੀ ਬੋਰੀ ਵਾਲੇ ਮਹਾਰਾਜ ਦੀ ਅਗਵਾਈ ’ਚ ਬਾਬਾ ਬਾਲਕ ਨਾਥ ਜੀ ਦਾ ਸਾਲਾਨਾ ਧਾਰਮਕ ਸਮਾਗਮ 6 ਤੋਂ 13 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰਿੰ. ਬਖਸ਼ੀਸ਼ ਕੌਰ ਤੇ ਸੇਵਾਦਾਰਾਂ ਨੇ ਦੱਸਿਆ ਕਿ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜਿਸ ਦੌਰਾਨ ਬਾਬਾ ਜੀ ਦਾ ਹਵਨ ਯੱਗ, ਚਾਦਰ ਤੇ ਝੰਡੇ ਦੀ ਰਸਮ ਅਤੇ ਸਤਿਸੰਗ ਕੀਰਤਨ ਕੀਤਾ ਜਾਵੇਗਾ ਤੇ ਭਜਨ ਮੰਡਲੀਆਂ ਵੱਲੋਂ 7 ਦਿਨ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਬਾਬਾ ਜੀ ਦਾ ਪ੍ਰਸ਼ਾਦਿ ਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ।
