ਜਸਟਿਸ ਆਗਸਟਾਈਨ ਜਾਰਜ ਮਸੀਹ ਨੇ ਕੀਤਾ ਸੈਂਟਰਲ ਜੇਲ ਦਾ ਨਿਰੀਖਣ
Friday, Mar 29, 2019 - 04:52 AM (IST)
ਹੁਸ਼ਿਆਰਪੁਰ (ਘੁੰਮਣ)-ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇੰਸਪੈਕਟਿੰਗ ਜੱਜ ਜਸਟਿਸ ਆਗਸਟਾਈਨ ਜਾਰਜ ਮਸੀਹ ਨੇ ਅੱਜ ਸੈਂਟਰਲ ਜੇਲ ਦਾ ਅਚਨਚੇਤ ਦੌਰਾ ਕਰ ਕੇ ਜੇਲ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨਾਲ ਜ਼ਿਲਾ ਤੇ ਸੈਸ਼ਨ ਜੱਜ ਅਮਰਜੋਤ ਭੱਟੀ, ਜੇਲ ਸੁਪਰਡੈਂਟ ਗੁਰਪਾਲ ਸਿੰਘ ਸਰੋਆ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਅਚਨਚੇਤ ਨਿਰੀਖਣ ਦੌਰਾਨ ਉਨ੍ਹਾਂ ਨੇ ਸੈਂਟਰਲ ਜੇਲ ਦੀ ਬੈਰਕ, ਰਸੋਈ ਘਰ ’ਚ ਤਿਆਰ ਖਾਣਾ, ਹਸਪਤਾਲ ਅਤੇ ਟਾਇਲਟ ਆਦਿ ਦੀ ਸਹੂਲਤ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ। ਉਨ੍ਹਾਂ ਨੇ ਜੇਲ ਵਿਚ ਹਵਾਲਾਤੀਆਂ ਤੇ ਕੈਦੀਆਂ ਦੀਆਂ ਪ੍ਰੇਸ਼ਾਨੀਆਂ ਸੁਣ ਕੇ ਉਨ੍ਹਾਂ ਦਾ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ।
