ਦਿ ਮੁਕੇਰੀਆਂ ਟਰੱਕ ਆਪ੍ਰੇਟਰਜ਼ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ

03/26/2019 4:46:37 AM

ਹੁਸ਼ਿਆਰਪੁਰ (ਜ.ਬ.)-ਅੱਜ ਸਥਾਨਕ ਮਾਤਾ ਰਾਣੀ ਚੌਕ ਨੇਡ਼ੇ ਸਥਿਤ ਦਿ ਮੁਕੇਰੀਆਂ ਟਰੱਕ ਆਪ੍ਰੇਟਰਜ਼ ਵੈੱਲਫੇਅਰ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਲਜ਼ਾਰ ਸਿੰਘ ਖਾਨਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਭਾਰੀ ਗਿਣਤੀ ਵਿਚ ਮੈਂਬਰਾਂ ਤੋਂ ਇਲਾਵਾ ਟਰੱਕ ਆਪ੍ਰੇਟਰਾਂ ਅਤੇ ਡਰਾਈਵਰਾਂ ਨੇ ਹਿੱਸਾ ਲੈ ਕੇ ਕਣਕ ਤੇ ਝੋਨੇ ਦੀ ਢੋਆ-ਢੁਆਈ ਦੇ ਟੈਂਡਰ ਕਥਿਤ ਦਿ ਮੁਕੇਰੀਆਂ ਟਰੱਕ ਆਪ੍ਰੇਟਰਜ਼ ਵੈੱਲਫੇਅਰ ਸੋਸਾਇਟੀ ਨੂੰ ਮਿਲਣ ਦੀ ਖੁਸ਼ੀ ’ਚ ਅਰਦਾਸ ਕਰਵਾਈ ਗਈ ਤੇ ਪ੍ਰਸ਼ਾਦ ਵੰਡਿਆ ਗਿਆ ਅਤੇ ਕੁਝ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਗੁਲਜ਼ਾਰ ਸਿੰਘ ਖਾਨਪੁਰ ਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਕਣਕ ਅਤੇ ਝੋਨੇ ਦੇ ਸੀਜ਼ਨ ਵਿਚ ਸੋਸਾਇਟੀ ਨੂੰ ਮੁਕੇਰੀਆਂ ਇਲਾਕੇ ਦੀਆਂ 12 ਮੰਡੀਆਂ ਦੇ ਟੈਂਡਰ ਮਿਲੇ ਹਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਟੈਂਡਰ ਪ੍ਰਕਿਰਿਆ ਵਿਚ ਪੂਰੀ ਈਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸੋਸਾਇਟੀ ਢੋਆ-ਢੁਆਈ ਦੇ ਕੰਮ ਨੂੰ ਪੂਰੀ ਈਮਾਨਦਾਰੀ ਨਾਲ ਅਤੇ ਸਮੇਂ ਸਿਰ ਕਰੇਗੀ ਅਤੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ। ਇਸ ਮੌਕੇ ਦਲੀਪ ਸਿੰਘ, ਜਨਕ ਰਾਜ ਉਪ-ਪ੍ਰਧਾਨ, ਪ੍ਰੇਮ ਸਿੰਘ, ਰਫੀਕ ਮਸੀਹ, ਸੁਰਿੰਦਰ ਸਿੰਘ, ਰਣਜੀਤ ਸਿੰਘ, ਭਾਈ ਜਸਵੀਰ ਸਿੰਘ, ਬਖਸ਼ੀਸ਼ ਸਿੰਘ, ਕ੍ਰਿਪਾਲ ਸਿੰਘ, ਹਰਪਿੰਦਰ ਸਿੰਘ, ਸੁਰਜੀਤ ਸਿੰਘ, ਮਹਿੰਦਰ ਲਾਲ ਆਦਿ ਹਾਜ਼ਰ ਸਨ।

Related News