ਡਗਾਣਾ ਖੁਰਦ ਦੀ ਸੰਗਤ ਨੇ ਲਾਇਆ ਚਾਰ ਰੋਜ਼ਾ ਲੰਗਰ
Tuesday, Mar 26, 2019 - 04:46 AM (IST)

ਹੁਸ਼ਿਆਰਪੁਰ (ਜਸਵਿੰਦਰਜੀਤ)-ਹੋਲਾ ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਟਾਂਡਾ ਬਾਈਪਾਸ ’ਤੇ 7ਵਾਂ ਚਾਰ ਰੋਜ਼ਾ ਲੰਗਰ ਲਾਇਆ ਗਿਆ। ਇਸ ਮੌਕੇ ਕਵੀਸ਼ਰੀ ਜਥਿਆਂ ਨੇ ਰੋਜ਼ਾਨਾ ਦੀਵਾਨਾਂ ਵਿਚ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਬੀਬੀ ਨਵਨੀਤ ਕੌਰ ਖਾਲਸਾ ਦੇ ਕਵੀਸ਼ਰੀ ਜਥੇ ਨੂੰ ਉਚੇਚੇ ਤੌਰ ’ਤੇ ਸਨਮਾਨਤ ਕੀਤਾ ਗਿਆ। ਜਥੇਦਾਰ ਤਲਵਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਲੰਗਰ ਸੇਵਾ ਵਿਚ ਪਰਮਿੰਦਰ ਕੌਰ ਕੈਨੇਡਾ, ਮਨਜਿੰਦਰ ਸਿੰਘ ਧਾਮੀ ਕੈਨੇਡਾ, ਬਲਵਿੰਦਰ ਕੌਰ ਕੈਨੇਡਾ ਅਤੇ ਪਿੰਡ ਡਗਾਣਾ ਖੁਰਦ ਦੇ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਲੰਗਰ ਸੇਵਾ ਵਿਚ ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਾਬਾ ਰਾਮ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਜ਼ੋਰਾਵਰ ਸਿੰਘ, ਰਣਜੋਧ ਸਿੰਘ, ਵਿਪਨਦੀਪ ਸਿੰਘ, ਬਲਵਿੰਦਰ ਸਿੰਘ, ਯੁਵਰਾਜ ਸਿੰਘ, ਚਰਨਜੀਤ ਸਿੰਘ, ਬਲਵੰਤ ਸਿੰਘ, ਪ੍ਰਭਜੀਤ ਸਿੰਘ, ਜਸਪ੍ਰੀਤ ਸਿੰਘ, ਪਲਵਿੰਦਰ ਸਿੰਘ ਬਡਿਆਲ, ਭਲਿੰਦਰ ਸਿੰਘ, ਰਣਜੀਤ ਕੌਰ ਬਿੰਦੂ, ਦੀਪਾ ਸਰਪੰਚ ਅਖਲਾਸਪੁਰ, ਤਰਸੇਮ ਸਿੰਘ ਹੈੱਡਗ੍ਰੰਥੀ ਗੁਰਦੁਆਰਾ ਨਿਹਕਲੰਕ ਸਾਹਿਬ ਆਦਿ ਹਾਜ਼ਰ ਸਨ। ਫੋਟੋ