ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਮਨਾਇਆ ਖੁਸ਼ੀ ਦਿਵਸ
Wednesday, Mar 20, 2019 - 03:40 AM (IST)

ਹੁਸ਼ਿਆਰਪੁਰ (ਪੰਡਿਤ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਵੱਲੋਂ ਅੱਜ ਕੌਮਾਂਤਰੀ ਖੁਸ਼ੀ ਦਿਹਾਡ਼ਾ ਮਨਾਇਆ ਗਿਆ। ਇਸ ਮੌਕੇ ਸਾਰੇ ਸਕੂਲ ਸਟਾਫ ਨੇ ਬਜ਼ੁਰਗ ਵਿਅਕਤੀਆਂ ਲਈ ਬਣਾਏ ਸੇਵਾ ਸੰਭਾਲ ਕੇਂਦਰ ’ਚ ਜਾ ਕੇ ਉੱਥੇ ਰਹਿ ਰਹੇ ਬਜ਼ੁਰਗਾਂ ਨਾਲ ਖ਼ੁਸ਼ੀ ਦੇ ਪਲ ਬਿਤਾਏ। ਸਕੂਲ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਅਧਿਆਪਕਾਂ ਨੇ ਜਿੱਥੇ ਬਜ਼ੁਰਗਾਂ ਦਾ ਹਾਲਚਾਲ ਪੁੱਛਿਆ ਉੱਥੇ ਹੀ ਉਨ੍ਹਾਂ ਨਾਲ ਖਾਣਾ ਵੀ ਖਾਧਾ। ਇਸ ਮੌਕੇ ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਦੱਸਿਆ ਕਿ ਖ਼ੁਸ਼ੀ ਉਹ ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਔਖਾ ਹੈ। ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਚੰਗਾ ਜੀਵਨ ਜੀਊਣ ਲਈ ਖ਼ੁਸ਼ ਰਹਿਣਾ ਬਹੁਤ ਜ਼ਰੂਰੀ ਹੈ ਪਰ ਦੁੱਖ ਦੀ ਗੱਲ ਕਿ ਜ਼ਿਆਦਾਤਰ ਲੋਕਾਂ ਖਾਸਕਰ ਸਿੰਗਲ ਫੈਮਿਲੀ ਸਿਸਟਮ ਕਾਰਨ ਬਜ਼ੁਰਗਾਂ ਦੇ ਜੀਵਨ ’ਚੋਂ ਖ਼ੁਸ਼ੀ ਗਾਇਬ ਹੋ ਚੁੱਕੀ ਹੈ। ਅੱਜ ਦੀ ਨੌਜਵਾਨ ਪੀਡ਼ੀ ਵੀ ਤਣਾਅ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਖ਼ੁਸ਼ ਰਹਿਣ, ਘਰ ’ਚ ਬਜ਼ੁਰਗਾਂ ਦਾ ਸਨਮਾਨ ਕਰਨ ਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਪ੍ਰੇਰਿਤ ਕੀਤਾ।