ਫਾਊਂਡੇਸ਼ਨ ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਇਤਿਹਾਸਕ ਗੁਰਦੁਆਰਾ ਸਾਹਿਬ ’ਚ 400 ਬੂਟੇ ਵੰਡੇ

Tuesday, Mar 05, 2019 - 04:17 AM (IST)

ਹੁਸ਼ਿਆਰਪੁਰ (ਪੰਡਿਤ)-ਇਤਿਹਾਸਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਵਿਚ ਹੋਏ ਇਕ ਸਮਾਗਮ ਦੌਰਾਨ ਡਾਕਟਰ ਮਨਪ੍ਰੀਤ ਸਿੰਘ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਪ੍ਰਸ਼ਾਦ ਦੇ ਰੂਪ ਵਿਚ ਬੂਟੇ ਵੰਡੇ ਗਏ। ਫਾਊਂਡੇਸ਼ਨ ਦੇ ਸਰਪ੍ਰਸਤ ਹਰਦੀਪ ਸਿੰਘ ਅਟਵਾਲ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮੀਤ ਸਿੰਘ ਔਲਖ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਗਰੀਨ ਏਡ ਸੰਸਥਾ ਦੇ ਸਹਿਯੋਗ ਨਾਲ ਬਾਬੇ ਦਾ ਬੂਟਾ ਮਿਸ਼ਨ ਤਹਿਤ ਫਲਦਾਰ 400 ਬੂਟਿਆਂ ਦੀ ਵੰਡ ਬਾਬਾ ਸੁੱਖਾ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਜਗਦੀਪ ਸਿੰਘ ਨੇ ਕੀਤੀ। ਇਸ ਮੌਕੇ ਭਾਈ ਜਗਦੀਪ ਸਿੰਘ ਨੇ ਫਾਊਂਡੇਸ਼ਨ ਦੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਵਾਤਾਵਰਣ ਸੰਭਾਲ ਅਤੇ ਕੁਦਰਤ ਪ੍ਰੇਮ ਦਾ ਸੰਦੇਸ਼ ਦਿੱਤਾ ਹੈ, ਇਸ ਲਈ ਸਾਨੂੰ ਵਾਤਾਵਰਣ ਸੁਰੱਖਿਆ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੌਰਾਨ ਸਰਪ੍ਰਸਤ ਅਟਵਾਲ, ਹਲਕਾ ਇੰਚਾਰਜ ਔਲਖ ਅਤੇ ਗ੍ਰੀਨ ਏਡ ਦੇ ਸੇਵਾਦਾਰ ਜਤਿੰਦਰ ਪਾਲ ਸਿੰਘ ਜੇ. ਪੀ. ਨੇ ਦੱਸਿਆ ਕਿ ਇਹ ਮਿਸ਼ਨ ਜਾਰੀ ਰਹੇਗਾ ਅਤੇ ਖਾਲਸਾ ਸਿਰਜਣਾ ਦਿਵਸ ਵਿਸਾਖੀ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਚ 1000 ਬੂਟੇ ਵੰਡੇ ਜਾਣਗੇ। ਇਸ ਸਮੇਂ ਜਗਜੋਤ ਸਿੰਘ, ਪਰਮਵੀਰ ਸਿੰਘ ਚਾਹਲ, ਜਗਮੋਹਨ ਜਹੂਰਾ, ਜਸਵਿੰਦਰ ਗੁਲਾਟੀ, ਪ੍ਰਿੰਸ ਸਲੇਮਪੁਰ, ਮਨਜੀਤ ਸਿੰਘ ਔਲਖ, ਹਰਪ੍ਰੀਤ ਸਹੋਤਾ, ਜਸਪਾਲ ਸਿੰਘ, ਸ਼ਿੰਦਾ ਆਦਿ ਮੌਜੂਦ ਸਨ।

Related News